ਅਹਿਮਦਾਬਾਦ (ਗੁਜਰਾਤ), 29 ਜੂੁਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ 30 ਜਨਵਰੀ ਨੂੰ ਇੱਥੇ ਸਾਬਰਮਤੀ ਰਿਵਰ ਫਰੰਟ ਵਿਖੇ 2975 ‘ਕੁੱਲੜਾਂ’ (ਮਿੱਟੀ ਦੇ ਕੱਪਾਂ) ਨਾਲ ਬਣੇ ਮਹਾਤਮਾ ਗਾਂਧੀ ਦੇ ਵੱਡ-ਅਕਾਰੀ ਕੰਧ ਚਿੱਤਰ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਖਾਦੀ ਅਤੇ ਵਿਲੇਜ ਇੰਡਸਟਰੀਜ਼ ਕਮਿਸ਼ਨ (ਕੇਵੀਆਈਸੀ) ਵੱਲੋਂ ਦਿੱਤੀ ਗਈ। ਕੇਵੀਆਈਸੀ ਅਧਿਕਾਰੀ ਨੇ ਦੱਸਿਆ ਕਿ ਇਹ ਸਮਾਗਮ ਮਹਾਤਮਾ ਗਾਂਧੀ ਦੇ 74ਵੇਂ ਸ਼ਹੀਦੀ ਦਿਵਸ ਮੌਕੇ ਕਰਵਾਇਆ ਜਾਵੇਗਾ, ਜਿਸ ਵਿੱਚ ਕੇਂਦਰੀ ਉਦਯੋਗ ਮੰਤਰੀ ਨਾਰਾਇਣ ਰਾਣੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਸ਼ਾਮਲ ਹੋਣਗੇ। ਅਧਿਕਾਰੀ ਨੇ ਦੱਸਿਆ ਕਿ ਚਿੱਤਰ ਦਾ ਆਕਾਰ ਲੱਗਪਗ 100 ਵਰਗ ਮੀਟਰ ਹੈ, ਜਿਸ ਨੂੰ ਐਲੂਮਿਨੀਅਮ ਦੀ ਇੱਕ ਸ਼ੀਟ ਉੱਤੇ ਕੁੱਲੜਾਂ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਹ ਦੇਸ਼ ਵਿੱਚ ਇਸ ਤਰ੍ਹਾਂ ਦਾ ਦੂਜਾ ਚਿੱਤਰ ਹੋਵੇਗਾ। ਪਹਿਲਾ ਚਿੱਤਰ ਨਵੀਂ ਦਿੱਲੀ ਦੇ ਪਾਲਿਕਾ ਕੇਂਦਰ ਵਿੱਚ ਸਥਾਪਿਤ ਕੀਤਾ ਗਿਆ ਸੀ। -ਪੀਟੀਆਈ