12.4 C
Alba Iulia
Saturday, May 11, 2024

ਪਰਵਾਸੀਆਂ ਵੱਲੋਂ ‘ਆਪ’ ਕਾਰਪੋਰੇਟ ਘਰਾਣਿਆਂ ਤੇ ਆਰਐੱਸਐੱਸ ਦਾ ਵਿੰਗ ਕਰਾਰ

Must Read


ਗੁਰਚਰਨ ਸਿੰਘ ਕਾਹਲੋਂ
ਸਿਡਨੀ, 3 ਫਰਵਰੀ

ਇੱਥੇ ਪਰਵਾਸੀ ਭਾਰਤੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ‘ਮਾਈ ਨੇਤਾ ਵੈੱਬਸਾਈਟ’ ਉੱਤੇ ਦਾਨੀਆਂ ਵਾਲੀ ਸੂਚੀ ਵਿੱਚ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਂ ਨਜ਼ਰ ਆਉਂਦੇ ਹਨ ਪਰ ਪਰਵਾਸੀ ਪੰਜਾਬੀਆਂ ਕੋਲੋਂ ਇਕੱਤਰ ਕੀਤੇ ਗਏ ਕਰੋੜਾਂ ਰੁਪਏ ਦਾ ਕੋਈ ਵੇਰਵਾ ਨਹੀਂ ਹੈ। ਪਰਵਾਸੀ ਭਾਈਚਾਰੇ ਦੇ ਆਗੂ ਬਲਿਹਾਰ ਸੰਧੂ, ਅਸ਼ੋਕ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਦੂਰ ਕਰਨ ਦੇ ਦਾਅਵੇ ਕਰਦੀ ‘ਆਪ’ ਦੇ ਰਾਜ ਵਾਲੇ ਦਿੱਲੀ ਵਿੱਚ ਬੇਰੁਜ਼ਗਾਰੀ ਦੀ ਦਰ 9.8 ਫੀਸਦ ਹੈ, ਜੋ ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੌਨਮੀ ਦੀ ਰਿਪੋਰਟ ਵਿਚ ਦਰਜ ਹੈ। ਕਰੋਨਾ ਕਾਲ ਦੌਰਾਨ ਮਈ 2021 ਵਿੱਚ ਦਿੱਲੀ ਵਿਚ ਬੇਰੁਜ਼ਗਾਰੀ ਦੀ ਦਰ 45 ਫੀਸਦੀ ਵੀ ਰਹੀ। ਆਗੂਆਂ ਨੇ ਅਪਰੈਲ 2011 ਵਿੱਚ ਆਰਐੱਸਐੱਸ ਦੇ ਵਿਵੇਕਾਨੰਦ ਫਾਊਂਡੇਸ਼ਨ ਵਿੱਚ ਕਥਿਤ ਤੌਰ ‘ਤੇ ਅਜੀਤ ਡੋਵਾਲ ਦੀ ਨਿਗਰਾਨੀ ਹੇਠ ਇਕੱਠੇ ਹੋਏ ਅਰਵਿੰਦ ਕੇਜਰੀਵਾਲ, ਰਾਮਦੇਵ, ਕਿਰਨ ਬੇਦੀ ਅਤੇ ਅੰਨਾ ਹਜ਼ਾਰੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ‘ਆਪ’ ਸੰਘ ਦੀ ਹੀ ਸ਼ਾਖਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕਿਸਾਨੀ ਮੋਰਚੇ ਵੇਲੇ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਕੀ ਫੜਨੀ ਸੀ ਸਗੋਂ ਹੋਰ ਅੜਿੱਕੇ ਡਾਹੇ। ਉਨ੍ਹਾਂ ਸਵਾਲ ਕੀਤਾ ਕਿ ਕਾਰਪੋਰੇਟ ਘਰਾਣਿਆਂ ਤੇ ਸੰਘ ਨਾਲ ਸਾਂਝ ਰੱਖ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤ, ਕਿਸਾਨੀ ਤੇ ਕਿਰਤੀ ਲੋਕਾਂ ਦੇ ਭਲੇ ਬਾਰੇ ਕਿਵੇਂ ਸੋਚ ਸਕਦੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -