ਨਵੀਂ ਦਿੱਲੀ, 7 ਫਰਵਰੀ
ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 4,22,72,014 ਹੋ ਗਈ ਹੈ। ਮੁਲਕ ਵਿੱਚ ਕਰੀਬ 32 ਦਿਨਾਂ ਬਾਅਦ ਇਕ ਦਿਨ ਵਿੱਚ ਇਕ ਲੱਖ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਮੁਲਕ ਵਿੱਚ ਕੋਵਿਡ-19 ਨਾਲ 895 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ ਵਧ ਕੇ 5,02,874 ਹੋ ਗਈ ਹੈ। ਦੇਸ਼ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘੱਟ ਕੇ 11,08,938 ਰਹਿ ਗਈ ਹੈ, ਜੋ ਲਾਗ ਦੇ ਕੁਲ ਮਾਮਲਿਆਂ ਦਾ 2.62 ਫੀਸਦੀ ਹੈ। ਮੁਲਕ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 96.19 ਫੀਸਦੀ ਹੈ। -ਏਜੰਸੀ