ਵੈਲਿੰਗਟਨ (ਨਿਊਜ਼ੀਲੈਂਡ): ਇੱਕ ਲੀਕ ਹੋਏ ਦਸਤਾਵੇਜ਼ ਤੋਂ ਪਤਾ ਲੱਗਿਆ ਹੈ ਕਿ ਚੀਨ ਸੋਲੋਮਨ ਟਾਪੂ ਵਿੱਚ ਆਪਣੀਆਂ ਸੈਨਿਕ ਕਾਰਵਾਈਆਂ ਵਧਾ ਸਕਦਾ ਹੈ। ਇਹ ਕਾਰਵਾਈ ਗੁਆਂਢ ਵਿੱਚ ਸਥਿਤ ਅਸਟਰੇਲੀਆਂ ਅਤੇ ਹੋਰ ਦੇਸ਼ਾਂ ਨੂੰ ਚੌਕਸ ਕਰਨ ਵਾਲੀ ਹੈ। ਸੋਲੋਮਨ ਟਾਪੂ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਚੀਨ ਨਾਲ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਅਸਟਰੇਲੀਆ ਲਈ ਫਿਕਰ ਵਾਲੀ ਗੱਲ ਇਹ ਹੈ ਕਿ ਇਹ ਇੱਕ ਸੀਮਾ ਸੁਰੱਖਿਆ ਸਮਝੌਤਾ ਹੈ, ਜੋ ਆਨਲਾਈਨ ਲੀਕ ਹੋ ਗਿਆ ਹੈ। ਡਰਾਫਟ ਸਮਝੌਤੇ ਦੀਆਂ ਸ਼ਰਤਾਂ ਤਹਿਤ ਚੀਨ ਸਮਾਜਿਕ ਵਿਵਸਥਾ ਬਹਾਲ ਰੱਖਣ ਲਈ ਮਦਦ ਕਰਨ ਤੇ ਕਈ ਹੋਰ ਕਾਰਨਾਂ ਸਬੰਧੀ ਸੋਲੋਮਨ ਟਾਪੂ ‘ਤੇ ਪੁਲੀਸ ਅਤੇ ਫ਼ੌਜੀ ਟੁਕੜੀ ਭੇਜ ਸਕਦਾ ਹੈ। ਨਿਊਜ਼ੀਲੈਂਡ ਨੇ ਕਿਹਾ ਕਿ ਉਹ ਸੋਲੋਮਨ ਟਾਪੂ ਅਤੇ ਚੀਨ ਦੋਵਾਂ ਨਾਲ ਦਸਤਾਵੇਜ਼ ਬਾਰੇ ਆਪਣੇ ਫਿਕਰਾਂ ਨੂੰ ਉਠਾਉਣ ਦੀ ਯੋਜਨਾ ਬਣਾ ਰਿਹਾ ਹੈ। -ਏਪੀ