ਨਵੀਂ ਦਿੱਲੀ, 26 ਮਾਰਚ
ਭਾਰਤ ਨੇ ਅੱਜ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਇਹ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਮੁਤਾਬਕ, ਇਨ੍ਹਾਂ ਕੈਦੀਆਂ ਦੇ ਨਾਮ ਸਮੀਰਾ ਅਬਦੁਲ ਰਹਿਮਾਨ, ਮੁਰਤਜ਼ਾ ਅਸਗਰ ਅਲੀ ਅਤੇ ਅਹਿਮਦ ਰਜ਼ਾ ਹਨ। ਮੰਤਰਾਲੇ ਨੇ ਦੱਸਿਆ ਕਿ ਤਿੰਨਾਂ ਕੈਦੀਆਂ ਨੂੰ 26 ਮਾਰਚ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਬਿਆਨ ਮੁਤਾਬਕ, ਸਮੀਰਾ ਅਬਦੁਲ ਰਹਿਮਾਨ ਦੇ ਨਾਲ ਉਨ੍ਹਾਂ ਦੀ ਚਾਰ ਸਾਲ ਦੀ ਧੀ ਸਨਾ ਫਾਤਿਮਾ ਵੀ ਸੀ। ਮੰਤਰਾਲੇ ਨੇ ਕਿਹਾ ਕਿ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਸਾਲ 2022 ਵਿੱਚ ਹੁਣ ਤੱਕ ਪਾਕਿਸਤਾਨ ਦੀ ਹਿਰਾਸਤ ਵਿੱਚੋਂ 20 ਭਾਰਤੀ ਮਛੇਰੇ ਅਤੇ ਇੱਕ ਨਾਗਰਿਕ ਨੂੰ ਰਿਹਾਅ ਕਰਵਾਉਣ ਮਗਰੋਂ ਵਾਪਸ ਲਿਆਂਦਾ ਗਿਆ ਹੈ। -ਪੀਟੀਆਈ