ਨਵੀਂ ਦਿੱਲੀ, 29 ਮਾਰਚ
ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ‘ਚ ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਦੂਜੇ ਦਿਨ ਅੱਜ ਦੇਸ਼ ਦੇ ਕੁਝ ਹਿੱਸਿਆਂ ‘ਚ ਬੈਂਕਿੰਗ ਸੇਵਾਵਾਂ ਅਤੇ ਜਨਤਕ ਆਵਾਜਾਈ ਅੰਸ਼ਕ ਤੌਰ ‘ਤੇ ਠੱਪ ਰਹੀ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮਜ਼ਦੂਰ ਜਥੇਬੰਦੀ ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦੱਸਿਆ ਕਿ ਸਾਰੇ ਖੇਤਰਾਂ ਦੇ ਮੁਲਾਜ਼ਮ ਅਤੇ ਮਜ਼ਦੂਰ ਇਸ ਹੜਤਾਲ ਦਾ ਹਿੱਸਾ ਬਣੇ ਹਨ ਅਤੇ ਇਸ ਨੂੰ ਪੇਂਡੂ ਖੇਤਰਾਂ ਵਿੱਚ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ।