12.4 C
Alba Iulia
Friday, May 3, 2024

ਆਈਏਐੱਸ ਅਧਿਕਾਰੀ ਟੀਨਾ ਡਾਬੀ ਕਰੇਗੀ ਦੂਜਾ ਵਿਆਹ

Must Read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 29 ਮਾਰਚ

ਆਈਏਐੱਸ ਅਧਿਕਾਰੀ ਟੀਨਾ ਡਾਬੀ ਨੇ ਪ੍ਰਦੀਪ ਗਵਾਂਡੇ ਨਾਲ ਮੰਗਣੀ ਕਰ ਲਈ ਹੈ। ਗਵਾਂਡੇ 2013 ਬੈਚ ਦੇ ਆਈਏਐੱਸ ਅਧਿਕਾਰੀ ਹਨ।

ਟੀਨਾ ਅਤੇ ਪ੍ਰਦੀਪ ਦੋਵੇਂ ਦੂਜੀ ਵਾਰ ਵਿਆਹ ਕਰਨਗੇ। ਟੀਨਾ ਡਾਬੀ ਨੇ 2015 ਵਿੱਚ ਸਿਵਲ ਸੇਵਾ ਪ੍ਰੀਖਿਆ ਵਿੱਚ ਟਾਪ ਕੀਤਾ ਸੀ। ਗਵਾਂਡੇ ਇਸ ਵੇਲੇ ਡਾਇਰੈਕਟਰ, ਪੁਰਾਤੱਤਵ ਅਤੇ ਅਜਾਇਬ ਘਰ ਰਾਜਸਥਾਨ ਹਨ ਅਤੇ ਟੀਨਾ ਤੋਂ ਤਿੰਨ ਸਾਲ ਸੀਨੀਅਰ ਹਨ। ਟੀਨਾ ਡਾਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਦੋਂ ਕਿ ਪ੍ਰਦੀਪ ਗਵਾਂਡੇ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਟੀਨਾ ਡਾਬੀ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ, ਜਦੋਂ ਕਿ ਪ੍ਰਦੀਪ ਗਵਾਂਡੇ ਲਾਲ ਕੁੜਤੇ ਅਤੇ ਪੈਂਟ ਵਿਚ ਹਨ। ਦੋਵਾਂ ਦਾ ਵਿਆਹ 22 ਅਪਰੈਲ ਨੂੰ ਹੋ ਰਿਹਾ ਹੈ। ਸਾਲ 2018 ਵਿੱਚ ਟੀਨਾ ਡਾਬੀ ਆਈਏਐੱਸ ਅਧਿਕਾਰੀ ਅਤਹਰ ਖਾਨ ਨਾਲ ਆਪਣੇ ਵਿਆਹ ਨਾਲ ਸੁਰਖੀਆਂ ਵਿੱਚ ਆਈ ਸੀ। ਅਤਹਰ ਅਤੇ ਟੀਨਾ ਦਾ ਹੁਣ ਤਲਾਕ ਹੋ ਚੁੱਕਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -