ਮੁੰਬਈ, 27 ਮਾਰਚ
ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਮੁੰਬਈ ਇੰਡੀਅਨਜ਼ ਨੇ ਟਾਸ ਗੁਆਉਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਗੁਆ ਕੇ 178 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਵੱਲੋਂ ਇਸ਼ਾਨ ਨੇ ਸਭ ਤੋਂ ਵੱਧ ਨਾਬਾਦ 81 ਦੌੜਾਂ ਬਣਾਈਆਂ। ਦਿੱਲੀ ਲਈ ਕੁਲਦੀਪ ਯਾਦਵ ਨੇ 18 ਦੌੜਾਂ ਦੇ ਕੇ ਤਿੰਨ ਅਤੇ ਖਲੀਲ ਅਹਿਮਦ ਨੇ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦਿੱਲੀ ਕੈਪੀਟਲਜ਼ ਨੇ ਸਕੋਰ ਦਾ ਪਿੱਛਾ ਕਰਦਿਆਂ 18.2 ਓਵਰਾਂ ਵਿੱਚ ਛੇ ਵਿਕਟਾਂ ‘ਤੇ 179 ਦੌੜਾਂ ਬਣਾਈਆਂ। ਲਲਿਤ ਯਾਦਵ ਨੇ 48 ਦੌੜਾਂ ਅਤੇ ਪ੍ਰਿਥਵੀ ਸ਼ਾਅ ਤੇ ਅਕਸਰ ਪਟੇਲ (ਨਾਬਾਦ) ਨੇ 38-38 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਵੱਲੋਂ ਗੇਂਦਬਾਜ਼ ਬਾਸਿਲ ਥੰਪੀ ਨੇ 35 ਦੌੜਾਂ ਦੇ ਕੇ ਤਿੰਨ, ਮੁਰੂਗਨ ਅਸ਼ਵਿਨ ਨੇ 14 ਦੌੜਾਂ ਦੇ ਕੇ ਦੋ ਅਤੇ ਟਿਮਲ ਮਿੱਲਜ਼ ਨੇ 26 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।