ਰਾਏਪੁਰ, 31 ਮਾਰਚ
ਛੱਤੀਸਗੜ੍ਹ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਅਣਵਿਆਹੀ ਧੀ ਹਿੰਦੂ ਗੋਦ ਲੈਣ ਅਤੇ ਗੁਜ਼ਾਰਾ ਐਕਟ, 1956 ਤਹਿਤ ਆਪਣੇ ਮਾਪਿਆਂ ਤੋਂ ਵਿਆਹ ਖਰਚੇ ਦਾ ਦਾਅਵਾ ਕਰ ਸਕਦੀ ਹੈ। ਬਿਲਾਸਪੁਰ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਮੂਲ ਵਾਸੀ 35 ਸਾਲਾ ਰਾਜੇਸ਼ਵਰੀ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਸੰਜੇ ਐੱਸ ਅਗਰਵਾਲ ਦੀ ਬੈਂਚ ਨੇ 21 ਮਾਰਚ ਨੂੰ ਉਸ ਦੀ ਪਟੀਸ਼ਨ ਨੂੰ ਇਹ ਮੰਨਦਿਆਂ ਸੁਣਵਾਈ ਲਈ ਮਨਜ਼ੂਰੀ ਦਿੱਤੀ ਕਿ ਅਣਵਿਆਹੀ ਧੀ ਹਿੰਦੂ ਗੋਦ ਲੈਣ ਅਤੇ ਗੁਜ਼ਾਰਾ ਐਕਟ 1956 ਦੀ ਵਿਵਸਥਾ ਤਹਿਤ ਆਪਣੇ ਮਾਪਿਆਂ ਤੋਂ ਆਪਣੇ ਵਿਆਹ ਦੀ ਰਕਮ ਦਾ ਦਾਅਵਾ ਕਰ ਸਕਦੀ ਹੈ।