ਕਟਿਹਾਰ (ਬਿਹਾਰ), 19 ਅਪਰੈਲ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਰਾਮ ਨੌਮੀ ਦੇ ਜਲੂਸਾਂ ‘ਤੇ ਹਾਲ ਹੀ ਵਿੱਚ ਹੋਏ ਹਮਲੇ ਗੰਗਾ ਜਾਮੁਨੀ ਤਹਿਜ਼ੀਬ ਦੇ ਦਾਅਵਿਆਂ ਦੇ ਉਲਟ ਹਨ। ਉਨ੍ਹਾਂ ਦੇਰ ਰਾਤ ਕਟਿਹਾਰ ਦੇ ਸਰਕਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ‘ਚ ‘ਹਿੰਦੂ ਲਗਪਗ ਲੋਪ ਹੋ ਚੁੱਕੇ ਹਨ ਅਤੇ ਮੰਦਰਾਂ ਦੀ ਵੱਡੇ ਪੱਧਰ ‘ਤੇ ਢਾਹਿਆ ਗਿਆ ਪਰ ਭਾਰਤ ਨੇ ਆਜ਼ਾਦੀ ਤੋਂ ਬਾਅਦ ਨਵੀਆਂ ਮਸਜਿਦਾਂ ਦੇ ਨਿਰਮਾਣ ‘ਤੇ ਕੋਈ ਇਤਰਾਜ਼ ਨਹੀਂ ਕੀਤਾ ਹੈ ਅਤੇ ਮੁਸਲਮਾਨਾਂ ਦੀ ਆਬਾਦੀ ਦੇਸ਼ ਵਿੱਚ ਕਈ ਗੁਣਾ ਵਾਧਾ ਹੋਇਆ ਹੈ।ਉਨ੍ਹਾਂ ਚੇਤਾਵਨੀ ਦਿੱਤੀ, ‘ਹੁਣ ਸਬਰ ਖਤਮ ਹੋ ਰਿਹਾ ਹੈ।’ ਉਨ੍ਹਾਂ ਨੇ ਇਹ ਬਿਆਨ ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਮੁਖੀ ਅਸਦੁਦੀਨ ਓਵੈਸੀ ਅਤੇ ਹੋਰ ਨੇਤਾਵਾਂ ਦੀ ਉਸ ਟਿੱਪਣੀ ‘ਤੇ ਦਿੱਤਾ ਕਿ ਹਿੰਦੂਆਂ ਨੂੰ ਧਾਰਮਿਕ ਜਲੂਸ ਕੱਢਣ ਸਮੇਂ ਫਿਰਕਾਪ੍ਰਸਤੀ ਨੂੰ ਭੜਕਾਉਣ ਤੋਂ ਬਚਣ ਲਈ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੰਤਰੀ ਨੇ ਕਿਹਾ, ‘ਇਸ ਦੇਸ਼ ‘ਚ ਨਹੀਂ ਤਾਂ ਰਾਮ ਨੌਮੀ ਦੇ ਜਲੂਸ ਕਿੱਥੇ ਕੱਢੋਗੇ? ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿੱਚ? ਜੇ ਕਿਸੇ ਹੋਰ ਧਰਮ ਦੇ ਜਲੂਸਾਂ ‘ਤੇ ਹਮਲਾ ਹੁੰਦਾ ਹੈ ਤਾਂ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਵਰਗੇ ਨੇਤਾ ਆਪਣੇ ਰਾਜਨੀਤਿਕ ਸੈਰ ਸਪਾਟੇ ਲਈ ਲਈ ਸੜਕਾਂ ‘ਤੇ ਆ ਜਾਂਦੇ।