12.4 C
Alba Iulia
Sunday, May 5, 2024

ਨਵਾਜ਼ ਸ਼ਰੀਫ਼ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਰੱਦ ਕਰਨ ਦੀ ਤਿਆਰੀ

Must Read


ਇਸਲਾਮਾਬਾਦ, 2 ਮਈ

ਪਾਕਿਸਤਾਨ ਦੀ ਨਵੀਂ ਸਰਕਾਰ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਜਾਂ ਮੁਅੱਤਲ ਕਰਨ ‘ਤੇ ਵਿਚਾਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਦਾਲਤ ‘ਚ ਨਵੇਂ ਸਿਰੇ ਤੋਂ ਪਟੀਸ਼ਨ ਦਾਖ਼ਲ ਕਰਨ ਦਾ ਮੌਕਾ ਮਿਲ ਸਕੇ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ‘ਚ ਹਨ। ਉਨ੍ਹਾਂ ਨੂੰ ਲਾਹੌਰ ਹਾਈ ਕੋਰਟ ਨੇ ਨਵੰਬਰ 2019 ‘ਚ ਇਲਾਜ ਕਰਾਉਣ ਲਈ ਚਾਰ ਹਫ਼ਤਿਆਂ ਵਾਸਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੇ ਨਵਾਜ਼ ਸ਼ਰੀਫ਼ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਦਰਜ ਕੀਤੇ ਸਨ। ਅਖ਼ਬਾਰ ‘ਡਾਅਨ’ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਦੇ ਹਵਾਲੇ ਨਾਲ ਖ਼ਬਰ ‘ਚ ਦੱਸਿਆ ਕਿ ਸੰਘੀ ਅਤੇ ਪੰਜਾਬ ਸਰਕਾਰ ਦੋਹਾਂ ਕੋਲ ਇਹ ਹੱਕ ਹਨ ਕਿ ਉਹ ਕਿਸੇ ਮੁਲਜ਼ਮ ਦੀ ਸਜ਼ਾ ਨੂੰ ਰੱਦ ਜਾਂ ਮੁਅੱਤਲ ਕਰ ਸਕਦੀਆਂ ਹਨ ਅਤੇ ‘ਗਲਤ’ ਸਜ਼ਾ ਸੁਣਾਏ ਜਾਣ ਵਿਰੁੱਧ ਅਦਾਲਤ ‘ਚ ਨਵੇਂ ਸਿਰੇ ਤੋਂ ਮਾਮਲਾ ਰੱਖਿਆ ਜਾ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ਼ ਆਪਣੀ ਸਿਹਤ ਨੂੰ ਦੇਖਦਿਆਂ ਮੁਲਕ ਪਰਤਣ ਬਾਰੇ ਵਿਚਾਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ 2017 ‘ਚ ਸ਼ਰੀਫ਼ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ। ਬਾਅਦ ‘ਚ 2018 ‘ਚ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਸੀ। -ਪੀਟੀਆਈ

ਇਮਰਾਨ 15 ਕਰੋੜ ਦੀ ਸਰਕਾਰੀ ਕਾਰ ਆਪਣੇ ਨਾਲ ਲੈ ਗਿਆ: ਮਰੀਅਮ

ਇਸਲਾਮਾਬਾਦ: ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸੱਤਾ ਤੋਂ ਲਾਂਭੇ ਕੀਤੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਨਾਲ 15 ਕਰੋੜ ਰੁਪਏ ਦੀ ਸਰਕਾਰੀ ਕਾਰ ਵੀ ਲੈ ਗਏ ਹਨ। ਮਰੀਅਮ ਨੇ ਦੱਸਿਆ,”ਜਨਾਬ ਖ਼ਾਨ ਬੀਐੱਮਡਬਲਿਊ ਐਕਸ5 ਕਾਰ ਆਪਣੇ ਨਾਲ ਲੈ ਗਏ ਹਨ ਜੋ ਪ੍ਰਧਾਨ ਮੰਤਰੀ ਦਫ਼ਤਰ ‘ਚ ਵਿਦੇਸ਼ੀ ਵਫ਼ਦਾਂ ਲਈ ਰੱਖੀ ਗਈ ਸੀ।” ਉਨ੍ਹਾਂ ਕਿਹਾ ਕਿ ਇਸ ਕਾਰ ਨੂੰ ਛੇ ਸਾਲ ਪਹਿਲਾਂ ਕਰੀਬ 3 ਕਰੋੜ ਰੁਪਏ ‘ਚ ਖ਼ਰੀਦਿਆ ਗਿਆ ਸੀ ਅਤੇ ਇਹ ਬੁਲੇਟ ਅਤੇ ਬੰਬ ਪਰੂਫ਼ ਸੀ। ਡਾਅਨ ਅਖ਼ਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਇਮਰਾਨ ਇਹ ਕਾਰ ਆਪਣੇ ਕੋਲ ਰੱਖਣੀ ਚਾਹੁੰਦੇ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਕੋਲ ਹੈਂਡਗੰਨ ਵੀ ਹੈ ਜੋ ਉਸ ਨੂੰ ਕਿਸੇ ਹੋਰ ਮੁਲਕ ਦੇ ਕੂਟਨੀਤਕ ਨੇ ਤੋਹਫ਼ੇ ਵਜੋਂ ਦਿੱਤੀ ਸੀ ਅਤੇ ਉਸ ਨੇ ਇਸ ਨੂੰ ਤੋਸ਼ਾਖ਼ਾਨਾ ‘ਚ ਜਮ੍ਹਾਂ ਨਹੀਂ ਕਰਵਾਇਆ ਸੀ। ਕਰੀਬ 15 ਦਿਨ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਨਵੀਂ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਇਮਰਾਨ ਖ਼ਾਨ ਦੇ ਸਰਕਾਰੀ ਦੌਰਿਆਂ ਮੌਕੇ ਮਿਲੇ ਤੋਹਫ਼ਿਆਂ ਦੇ ਵੇਰਵੇ ਜਨਤਕ ਕਰੇ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -