ਮੁੰਬਈ, 7 ਮਈ
ਪ੍ਰਧਾਨ ਨਰਿੰਦਰ ਮੋਦੀ ਨੂੰ ‘ਜਨਤਾ ਦੇ ਨੇਤਾ’ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ”ਮੋਦੀ ਨੂੰ ਬਦਨਾਮ ਕਰਨ ਵਾਲੀ ਬ੍ਰਿਗੇਡ’ 2014 ਤੋਂ ਪ੍ਰਧਾਨ ਮੰਤਰੀ ਅਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ ਫੋਬੀਆ’ ਨਾਲ ਗ੍ਰਸਤ ਲੋਕ ਹੁਣ ‘ਇਸਲਾਮੋਫੋਬੀਆ’ ਦਾ ਹਊਆ ਬਣਾ ਕੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕ ਆਪਣੇ ‘ਘਟੀਆ ਮਨਸੂਬਿਆਂ’ ਵਿੱਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ, ”ਏਕਤਾ ਤੇ ਭਾਈਚਾਰੇ ਦੀ ਸਾਡੀ ਤਾਕਤ ਦੇਸ਼ ਖ਼ਿਲਾਫ਼ ਕਿਸੇ ਵੀ ਫਿਰਕੂ ਸਾਜਿਸ਼ ਨੂੰ ਅਸਫਲ ਬਣਾ ਦੇਵੇਗੀ। ‘ਅਨੇਕਤਾ ਵਿੱਚ ਏਕਤਾ’ ਭਾਰਤ ਨੂੰ ‘ਇੱਕ ਭਾਰਤ, ਸਰਵੋਤਮ ਭਾਰਤ’ ਬਣਾਉਂਦੀ ਹੈ।” -ਪੀਟੀਆਈ