12.4 C
Alba Iulia
Thursday, May 2, 2024

ਯੂਐੱਨ ਮੁਖੀ ਵੱਲੋਂ ਯੂਕਰੇਨ ਵਿੱਚ ਜੰਗ ਰੋਕਣ ਦੀ ਅਪੀਲ

Must Read


ਸੰਯੁਕਤ ਰਾਸ਼ਟਰ, 6 ਮਈ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੁੱਲ ਆਲਮ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਰੋਕਣ ਦੀ ਅਪੀਲ ਕੀਤੀ ਹੈ। ਯੂਐੱਨ ਮੁਖੀ ਨੇ ਜੰਗ ਨੂੰ ‘ਨਿਰਾਰਥਕ’ ਤੇ ‘ਬੇਰਹਿਮ’ ਦੱਸਦਿਆਂ ਕਿਹਾ ਕਿ ਇਹ ਅਸੀਮਤ ਆਲਮੀ ਨੁਕਸਾਨ ਕਰਨ ਦੇ ਸਮਰੱਥ ਹੈ। ਗੁੁਟੇੇਰੇਜ਼ ਨੇ ਕਿਹਾ ਕਿ ਇਕ ਦਿਨ ਦੀ ਜੰਗਬੰਦੀ ਨਾ ਸਿਰਫ਼ ਦਰਜਨਾਂ ਸਿਵਲੀਅਨਾਂ ਨੂੰ ਮੌਤ ਦੇ ਮੂੰਹ ਪੈਣ ਤੇ ਸੱਟਾਂ-ਫੇਟਾਂ ਲੱਗਣ ਤੋਂ ਬਚਾਅ ਸਕਦੀ ਹੈ, ਬਲਕਿ ਹਜ਼ਾਰਾਂ ਹੋਰਨਾਂ ਨੂੰ ਰੂਸੀ ਹਮਲਿਆਂ ਤੋਂ ਬਚਣ ਦਾ ਮੌਕਾ ਦੇ ਸਕਦੀ ਹੈ। ਗੁਟਰੇਜ਼ ਨੇ ਯੂਕਰੇਨ ਵਿੱਚ ਨਾਗਰਿਕਾਂ ਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ‘ਚ ਰੂਸ ਤੇ ਯੂਕਰੇਨੀ ਰਾਸ਼ਟਰਪਤੀਆਂ ਨਾਲ ਹੋਈਆਂ ਹਾਲੀਆ ਮੀਟਿੰਗਾਂ ਬਾਰੇ ਦੱਸਿਆ, ਜਿਨ੍ਹਾਂ ਕਰਕੇ ਇਸ ਹਫ਼ਤੇ ਮਾਰੀਓਪੋਲ ਤੇ ਉਸ ਦੇ ਅਜ਼ੋਵਸਟਾਲ ਸਟੀਲ ਪਲਾਂਟ ਵਿੱਚ ਫਸੇ ਲੋਕਾਂ ਨੂੰ ਉਥੋਂ ਕੱਢਣ ਦਾ ਅਮਲ ਸ਼ੁਰੂ ਹੋ ਸਕਿਆ। ਗੁਟੇਰੇਜ਼ ਮੁਤਾਬਕ ਪੂਤਿਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਯੂਕਰੇਨ ਖਿਲਾਫ਼ ਰੂਸ ਵੱਲੋਂ ਛੇੜੀ ਜੰਗ ਦੇਸ਼ ਦੀ ਖੇਤਰੀ ਅਖੰਡਤਾ ਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਉਲੰਘਣ ਹੈ ਤੇ ਇਸ ਨੂੰ ਨਾ ਸਿਰਫ਼ ਯੂਕਰੇਨ ਬਲਕਿ ਰੂਸ ਤੇ ਕੁੱਲ ਆਲਮ ਦੀ ਭਲਾਈ ਲਈ ਖ਼ਤਮ ਹੋਣਾ ਚਾਹੀਦਾ ਹੈ।” ਗੁਟਰੇਜ਼ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨਾਲ ਹੋਈਆਂ ਮੀਟਿੰਗਾਂ ਵਿੱਚ ਉਨ੍ਹਾਂ ਨੇ ਆਲਮੀ ਬਾਜ਼ਾਰ ਵਿੱਚ ਤੇ ਊਰਜਾ ਸਰੋਤਾਂ ਦਾ ਮੁਕਤ ਵਹਾਅ ਬਹਾਲ ਕੀਤੇ ਜਾਣ ਦੀ ਅਹਿਮੀਅਤ ‘ਤੇ ਵੀ ਧਿਆਨ ਕੇਂਦਰਤ ਕੀਤਾ। -ਪੀਟੀਆਈ

ਜੰਗੀ ਅਪਰਾਧਾਂ ਲਈ ਨਿਆਂਇਕ ਕਾਰਵਾਈ ਦਾ ਸਾਹਮਣਾ ਕਰੇ ਰੂਸ: ਐਮਨੈਸਟੀ ਇੰਟਰਨੈਸ਼ਨਲ

ਕੀਵ: ਐਮਨੈਸਟੀ ਇੰਟਰਨੈਸ਼ਨਲ (ੲੇਆਈ) ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੇੜੇ-ਤੇੜੇ ਭਾਈਚਾਰਿਆਂ ਉੱਤੇ ਰੂਸੀ ਫੌਜਾਂ ਦੇ ਗੰਭੀਰ ਜੰਗੀ ਅਪਰਾਧਾਂ ਬਾਰੇ ਉਸ ਨੇ ਵਿਆਪਕ ਦਸਤਾਵੇਜ਼ ਤਿਆਰ ਕੀਤਾ ਹੈ, ਜਿਸ ਵਿੱਚ ਮਨਮਾਨੇ ਤਰੀਕੇ ਨਾਲ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ, ਰਿਹਾਇਸ਼ੀ ਖੇਤਰਾਂ ‘ਚ ਬੰਬਾਰੀ ਤੇ ਤਸ਼ੱਦਦ ਦੀਆਂ ਘਟਨਾਵਾਂ ਸ਼ਾਮਲ ਹਨ। ੲੇਆਈ ਦੇ ਸਕੱਤਰ ਜਨਰਲ ਐਗਨਸ ਕੈਲਾਮਾਰਡ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਹੁਕਮ ਦੇਣ ਵਾਲਿਆਂ ਦੀ ਪੂਰੀ ਲੜੀ ਸਣੇੇ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਨਾ ਅਹਿਮ ਹੈ। ਉਨ੍ਹਾਂ ਕਿਹਾ ਕਿ ਰੂਸੀ ਫੌਜਾਂ ਵੱਲੋਂ ਕੀਤੇ ਅਪਰਾਧਾਂ ਵਿੱਚ ਗੈਰਕਾਨੂੰਨੀ ਹਮਲੇ ਤੇ ਨਾਗਰਿਕਾਂ ਦੀ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਸ਼ਾਮਲ ਹਨ। ਸੰਗਠਨ ਨੇ ਦਾਅਵਾ ਕੀਤਾ ਕਿ ਉਸ ਨੇ ਬੂਕਾ ਸਣੇ ਨੇੜਲੇ ਅੱਠ ਸ਼ਹਿਰਾਂ ਤੋਂ ਸਬੂਤ ਇਕੱਤਰ ਕੀਤੇ ਹਨ। ਚੇਤੇ ਰਹੇ ਕਿ ਅਪਰੈਲ ਵਿੱਚ ਬੂਕਾ ਤੋਂ ਰੂਸੀ ਫੌਜਾਂ ਦੇ ਪਿੱਛੇ ਹਟਣ ਮਗਰੋਂ ਸੜਕਾਂ ‘ਤੇ ਲਾਸ਼ਾਂ ਪਈਆਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਕਈਆਂ ਦੇ ਹੱਥ ਪਿੱਛ ਪਿੱਛੇ ਬੱਝੇ ਸਨ। – ੲੇਪੀ

ਰੂਸ ਆਪਣੇ ‘ਵਿਜੈ ਦਿਵਸ’ ਤੋਂ ਪਹਿਲਾਂ ਮਾਰੀਓਪੋਲ ਨੂੰ ਕਬਜ਼ੇ ‘ਚ ਲੈਣਾ ਚਾਹੁੰਦਾ ਹੈ: ਬ੍ਰਿਟੇਨ

ਲਵੀਵ (ਯੂਕਰੇਨ): ਬਰਤਾਨਵੀ ਫੌਜ ਦਾ ਮੰਨਣਾ ਹੈ ਕਿ ਰੂਸ 9 ਮਈ ਨੂੰ ਮਨਾੲੇ ਜਾਂਦੇ ਆਪਣੇ ‘ਵਿਜੈ ਦਿਵਸ’ ਤੋਂ ਪਹਿਲਾਂ ਯੂਕਰੇਨ ਦੇ ਸਾਹਿਲੀ ਸ਼ਹਿਰ ਮਾਰੀਓਪੋਲ ਤੇ ਸਟੀਲ ਪਲਾਂਟ ਨੂੰ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਦੀ ਸ਼ੁਰੂਆਤ ਤੋਂ ਹੀ ਬਰਤਾਨੀਆ ਨਿਯਮਤ ਰੂਪ ਵਿੱਚ ਖ਼ੁਫੀਆ ਰਿਪੋਰਟਾਂ ਨੂੰ ਜਨਤਕ ਕਰਦਾ ਰਿਹਾ ਹੈ। ਬਰਤਾਨਵੀ ਫੌਜ ਨੇ ਕਿਹਾ, ”ਰੂਸ ਨੇ ਅਜ਼ੋਵਸਤਾਲ ਸਟੀਲ ਪਲਾਂਟ ਤੇ ਮਾਰਿਓਪੋਲ ‘ਤੇ ਕਬਜ਼ਾ ਕਰਨ ਦੇ ਯਤਨ ਫਿਰ ਤੇਜ਼ ਕਰ ਦਿੱਤੇ ਹਨ, ਜੋ 9 ਮਈ ਨੂੰ ਵਿਜੈ ਦਿਵਸ ਤੋਂ ਪਹਿਲਾਂ ਇਕ ਵੱਡੀ ਉਪਲਬਧੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਯੂਕਰੇਨ ਵਿੱਚ ਇਕ ਪ੍ਰਤੀਕਾਤਮਕ ਸਫ਼ਲਤਾ ਦੀ ਇੱਛਾ ਨਾਲ ਜੁੜਿਆ ਹੈ।” ਰੂਸ ਦੂਜੀ ਆਲਮੀ ਜੰਗ ਵਿੱਚ ਨਾਜ਼ੀ ਜਰਮਨੀ ‘ਤੇ ਤਤਕਾਲੀਨ ਸੋਵੀਅਤ ਸੰਘ ਦੀ ਜਿੱਤ ਦੀ ਤਰੀਕ 9 ਮਈ ਨੂੰ ਆਪਣਾ ਵਿਜੈ ਦਿਵਸ ਮਨਾਉਂਦਾ ਹੈ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -