ਪੰਜਾਬੀ ਟ੍ਰਿਬਿਊਨ ਵੈੇੱਬ ਡੈੱਸਕ
ਚੰਡੀਗੜ੍ਹ, 14 ਮਈ
ਅੱਜ ਪਟਿਆਲਾ ਸਥਿਤ ਸਰਕਟ ਹਾਊਸ ਵਿੱਚ ਸਮਾਗਮ ਦੌਰਾਨ ਕੌਮਾਂਤਰੀ ਤੈਰਾਕ ਵੈਭਵ ਰਾਜੌਰੀਆ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਸਨਮਾਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤਾ। ਵੈਭਵ ਬਰਾਜ਼ੀਲ ਵਿੱਚ ਹੋਈ ਡੈੱਫ ਓਲੰਪਿਕਸ ਵਿੱਚ ਹਿੱਸਾ ਲੈ ਕੇ ਪਰਤਿਆ ਹੈ। ਪੰਜਾਬ ਸਪੋਰਟਸ ਫ਼ੈਡਰੇਸ਼ਨ ਦੇ ਪ੍ਰਧਾਨ ਰਾਜਕੁਮਾਰ ਨੇ ਕਿਹਾ ਕਿ ਫੈਡਰੇਸ਼ਨ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਨਸ਼ਿਆਂ ਤੋਂ ਤੋੜਨਾ ਹੈ। ਇਸ ਮੌਕੇ ਵੈਭਵ ਦੇ ਪਿਤਾ ਤੇ ਉੱਘੇ ਤੈਰਾਕੀ ਕੋਚ ਨਰੇਸ਼ ਰਾਜੌਰੀਆ, ਮੁੱਖ ਅਧਿਆਪਿਕਾ ਰਾਮੇਸ਼ਵਰੀ, ਰਾਜਵਿੰਦਰ ਸਣੇ ਕਈ ਹੋਰ ਹਾਜ਼ਰ ਸਨ। ਪ੍ਰੋਫੈਸਰ ਸ਼ਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।