ਵਾਸ਼ਿੰਗਟਨ, 18 ਮਈ
ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਅਤੇ ਚੀਨ ਤੋਂ ਖ਼ਤਰੇ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਲਈ ਜੂਨ 2022 ਤੱਕ ਐੱਸ-400 ਮਿਜ਼ਾਈਲ ਪ੍ਰਣਾਲੀ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਨਿਰਦੇਸ਼ਕ ਲੈਫਟੀਨੈਂਟ ਜਨਰਲ ਸਕਾਟ ਬੈਰੀਅਰ ਨੇ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਦਸੰਬਰ ਤੋਂ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਮਿਲਣੀ ਸ਼ੁਰੂ ਹੋ ਗਈ ਸੀ। ਅਕਤੂਬਰ 2021 ਤੱਕ ਭਾਰਤ ਦੀ ਫੌਜ ਆਪਣੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਅਤੇ ਸਾਈਬਰ ਸਮਰਥਾ ਨੂੰ ਵਧਾਉਣ ਲਈ ਉੱਨਤ ਨਿਗਰਾਨੀ ਪ੍ਰਣਾਲੀਆਂ ਦੀ ਖਰੀਦ ‘ਤੇ ਵਿਚਾਰ ਕਰ ਰਹੀ ਸੀ।