ਲੰਡਨ: ‘ਟੈਸਲਾ’ ਦੇ ਸੀਈਓ ਐਲਨ ਮਸਕ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਟਵਿੱਟਰ ਨੂੰ ਖ਼ਰੀਦਣ ਦਾ ਸੌਦਾ ਉਦੋਂ ਤੱਕ ਸਿਰੇ ਨਹੀਂ ਚੜ੍ਹੇਗਾ ਜਦ ਤੱਕ ਕੰਪਨੀ ਇਹ ਸਬੂਤ ਨਹੀਂ ਦਿਖਾਉਂਦੀ ਕਿ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਪੰਜ ਪ੍ਰਤੀਸ਼ਤ ਤੋਂ ਘੱਟ ਅਕਾਊਂਟ ਹੀ ਫ਼ਰਜ਼ੀ ਜਾਂ ‘ਸਪੈਮ’ ਹਨ। ਟਵਿੱਟਰ ‘ਤੇ ਇਕ ਯੂਜ਼ਰ ਨੂੰ ਜਵਾਬ ਦਿੰਦਿਆਂ ਮਸਕ ਨੇ ਇਹ ਟਿੱਪਣੀ ਕੀਤੀ ਹੈ। ਮਸਕ ਨੇ ਇਕ ਦਿਨ ਪਹਿਲਾਂ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨਾਲ ਇਸ ਸਬੰਧੀ ਮੁਲਾਕਾਤ ਵੀ ਕੀਤੀ ਹੈ। ਪਰਾਗ ਨੇ ਕਈ ਟਵੀਟ ਕਰ ਕੇ ਦੱਸਿਆ ਸੀ ਕਿ ਕੰਪਨੀ ‘ਬੌਟਸ’ ਨੂੰ ਲਗਾਤਾਰ ਖ਼ਤਮ ਕਰਦੀ ਰਹੀ ਹੈ ਤੇ ਪੰਜ ਪ੍ਰਤੀਸ਼ਤ ਤੋਂ ਘੱਟ ਨਕਲੀ ਅਕਾਊਂਟ ਹੋਣ ਬਾਰੇ ਉਨ੍ਹਾਂ ਦਾ ਅੰਦਾਜ਼ਾ ਸਟੀਕ ਹੈ। -ਏਪੀ