ਨਵੀਂ ਦਿੱਲੀ, 18 ਮਈ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਦੇ ਕਰੀਬੀ ਐੱਸ. ਭਾਸਕਰਰਾਮਨ ਨੂੰ ਅੱਜ ਤੜਕੇ ਗ੍ਰਿਫਤਾਰ ਕਰ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸੀਬੀਆਈ ਨੇ ਕਾਰਤੀ ਖ਼ਿਲਾਫ਼ ਪੰਜਾਬ ਵਿੱਚ ‘ਤਲਵੰਡੀ ਸਾਬੋ ਪਾਵਰ ਪ੍ਰਾਜੈਕਟ’ ਵਿੱਚ ਕੰਮ ਕਰ ਰਹੇ 263 ਚੀਨੀ ਨਾਗਰਿਕਾਂ ਨੂੰ ਰੀ-ਪ੍ਰਾਜੈਕਟ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਇਹ ਮਾਮਲਾ 2011 ਦਾ ਹੈ, ਜਦੋਂ ਕਾਰਤੀ ਦੇ ਪਿਤਾ ਪੀ. ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਮੰਗਲਵਾਰ ਦੇਰ ਰਾਤ ਭਾਸਕਰਰਾਮਨ ਤੋਂ ਪੁੱਛ ਪੜਤਾਲ ਸ਼ੁਰੂ ਕੀਤੀ ਸੀ ਅਤੇ ਉਸ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕਰ ਲਿਆ ਗਿਆ। ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਤਤਕਾਲੀ ਸਹਾਇਕ ਉਪ-ਪ੍ਰਧਾਨ ਵਿਕਾਸ ਮਖਾਰੀਆ ਨੇ 263 ਚੀਨੀ ਨਾਗਰਿਕਾਂ ਨੂੰ ਰੀ-ਪ੍ਰਾਜੈਕਟ ਵੀਜ਼ਾ ਦੇਣ ਲਈ ਭਾਸਕਰਰਾਮਨ ਨਾਲ ਸੰਪਰਕ ਕੀਤਾ ਸੀ। ਸੀਬੀਆਈ ਐੱਫਆਈਆਰ ਦੇ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਮਖਾਰੀਆ ਨੇ ਕਾਰਤੀ ਦੇ ਨੇੜਲੇ ਸਹਿਯੋਗੀ ਰਾਹੀਂ ਕਾਰਤੀ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੀਨੀ ਕੰਪਨੀ ਦੇ 263 ਕਰਮਚਾਰੀਆਂ ਨੂੰ ਰੀ-ਪ੍ਰਾਜੈਕਟ ਵੀਜ਼ਾ ਦਿਵਾਏ ਗਏ