ਲੰਡਨ – ਮੈਰਿਲਬੋਨ ਕ੍ਰਿਕਟ ਕਲੱਬ (MCC) ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਮਰਦਾਂ ਅਤੇ ਮਹਿਲਾਵਾਂ ਦੋਹਾਂ ਲਈ ਬੈਟਸਮੈਨ ਦੀ ਥਾਂ ਤੁਰੰਤ ਅਸਰ ਨਾਲ ਜੈਂਡਰ ਨਿਊਟਰਲ ਸ਼ਬਦ, ਜਿਸ ਤੋਂ ਖਿਡਾਰੀ ਨਾਲ ਲਿੰਗ ਭੇਦ ਨਾ ਹੋ ਸਕੇ, ਬੈਟਰ ਦਾ ਇਸਤੇਮਾਲ ਕੀਤਾ ਜਾਵੇਗਾ। MCC ਕਮੇਟੀ ਵਲੋਂ ਇਨ੍ਹਾਂ ਨਿਯਮਾਂ ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਲੱਬ ਦੀ ਮਾਹਿਰ ਨਿਯਮਾਂ ਦੀ ਉੱਪ ਕਮੇਟੀ ‘ਚ ਇਸ ਸਬੰਧੀ ਚਰਚਾ ਕੀਤੀ ਗਈ ਸੀ। ਖੇਡ ਦੇ ਨਿਯਮਾਂ ਦੀ ਇਸ MCC ਨੇ ਕਿਹਾ ਕਿ ਜੈਂਡਰ ਨਿਊਟਰਲ (ਜਿਸ ‘ਚ ਕਿਸੇ ਮਰਦ ਜਾਂ ਮਹਿਲਾ ਨੂੰ ਤਵੱਜੋ ਨਾ ਦਿੱਤੀ ਗਈ ਹੋਵੇ) ਸ਼ਬਦਾਵਲੀ ਦਾ ਇਸੇਤਮਾਲ ਸਾਰਿਆਂ ਲਈ ਇਕੋ ਜਿਹਾ ਹੋਣ ‘ਤੇ ਕ੍ਰਿਕਟ ਦੇ ਦਰਜੇ ਨੂੰ ਬਿਹਤਰ ਕਰਨ ‘ਚ ਮਦਦ ਮਿਲੇਗੀ।
ਇਹ ਸੋਧ ਇਸ ਖੇਤਰ ‘ਚ ਪਹਿਲਾਂ ਤੋਂ ਕੀਤੇ ਗਏ ਕੰਮ ਦਾ ਸੁਭਾਵਿਕ ਵਿਕਾਸ ਅਤੇ ਖੇਡ ਪ੍ਰਤੀ MCC ਦੀ ਜ਼ਿੰਮੇਵਾਰੀ ਦਾ ਜ਼ਰੂਰੀ ਹਿੱਸਾ ਹੈ। ਮਹਿਲਾ ਕ੍ਰਿਕਟ ਨੇ ਦੁਨੀਆਂ ‘ਚ ਸਾਰੇ ਪੱਧਰ ‘ਤੇ ਬਹੁਤ ਵਿਕਾਸ ਕੀਤਾ ਹੈ, ਇਸ ਲਈ ਕੁੜੀਆਂ ਨੂੰ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਜੈਂਡਰ ਨਿਊਟਰਲ ਸ਼ਬਦਾਂ ਨੂੰ ਅਪਨਾਉਣ ਦੀਆਂ ਗੱਲਾਂ ਜਾਰੀ ਹਨ।
Must Read
- Advertisement -
More Articles Like This
- Advertisement -