ਮੈਕਾਯ – ਭਾਰਤੀ ਕਪਤਾਨ ਮਿਤਾਲੀ ਰਾਜ ਨੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਆਸਟਰੇਲੀਆ ਵਿਰੁੱਧ ਦੂਜੇ ਵਨ ਡੇਅ ਦੀ ਆਖਰੀ ਗੇਂਦ ਨੋ ਬਾਲ ਸੁੱਟਣ ਦੀ ਉਮੀਦ ਨਹੀਂ ਸੀ ਕੀਤੀ ਜਿਸ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ ਭਾਰਤ ਦੇ ਹੱਥਾਂ ‘ਚੋਂ ਨਿਕਲ ਗਿਆ। ਆਸਟਰੇਲੀਆ ਨੂੰ ਆਖਰੀ ਗੇਂਦ ‘ਤੇ ਤਿੰਨ ਦੌੜਾਂ ਦੀ ਜ਼ਰੂਰਤ ਸੀ, ਪਰ ਜ਼ਿਆਦਾ ਤਰੇਲ ਦੇ ਕਾਰਨ ਗੋਸਵਾਮੀ ਲਈ ਗੇਂਦ ‘ਤੇ ਕੰਟਰੋਲ ਬਣਾਉਣਾ ਮੁਸ਼ਕਿਲ ਹੋ ਗਿਆ। ਉਸ ਨੇ ਕਮਰ ਤੋਂ ਉੱਪਰ ਫ਼ੁੱਲ ਟੌਸ ਗੇਂਦ ਸੁੱਟੀ ਜੋ ਨਿਕੋਲ ਕੈਰੀ ਦੇ ਬੱਲੇ ਨਾਲ ਲੱਗ ਕੇ ਸਿੱਧੇ ਭਾਰਤੀ ਫ਼ੀਲਡਰ ਦੇ ਹੱਥ ‘ਚ ਚਲੀ ਗਈ ਜਿਸ ਨਾਲ ਭਾਰਤੀ ਕੈਂਪ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ TV ਅੰਪਾਇਰ ਨੇ ਗੋਸਵਾਮੀ ਵਲੋਂ ਸੁੱਟੀ ਗਈ ਆਖਰੀ ਗੇਂਦ ਨੂੰ ਨੋ ਬਾਲ ਕਰਾਰ ਦੇ ਦਿੱਤਾ।
ਆਸਟਰੇਲੀਆ ਨੇ ਆਖਰੀ ਗੇਂਦ ‘ਤੇ ਦੋ ਦੌੜਾਂ ਬਣਾ ਕੇ ਮੈਚ ਦੇ ਨਾਲ ਸੀਰੀਜ਼ ਵੀ ਜਿੱਤ ਲਈ। ਮਿਤਾਲੀ ਨੇ ਕਿਹਾ ਕਿ ਮੇਰੇ ਲਈ ਆਖਰੀ ਗੇਂਦ ਬਹੁਤ ਨਰਵਸ ਕਰਨ ਵਾਲੀ ਸੀ ਕਿਉਂਕਿ ਉਸ ‘ਤੇ ਕੁੱਝ ਵੀ ਹੋ ਸਕਦਾ ਸੀ। ਅਸੀਂ ਨੋ ਬਾਲ ਦੀ ਉਮਦੀ ਨਹੀਂ ਸੀ ਕੀਤੀ ਪਰ ਇਹ ਖੇਡ ਦਾ ਹਿੱਸਾ ਹੈ, ਅਤੇ ਅਸੀਂ ਸਾਰੇ ਬਹੁਤ ਉਤਸ਼ਾਹਿਤ ਸੀ। ਅੱਜ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅੱਗੇ ਵੀ ਜਾਰੀ ਰੱਖਾਂਗੇ। ਹਾਰ ਦੇ ਬਾਵਜੂਦ ਮਿਤਾਲੀ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਸਨੇ ਕਿਹਾ ਕਿ ਦੋਵਾਂ ਟੀਮਾਂ ਦੇ ਲਈ ਇਹ ਕ੍ਰਿਕਟ ਦਾ ਸ਼ਾਨਦਾਰ ਮੈਚ ਸੀ। ਮੈਚ ਦੇ ਦੌਰਾਨ ਕਰੀਬ 550 ਦੌੜਾਂ ਬਣਾਈਆਂ ਗਈਆਂ, ਇਹ ਸ਼ਾਨਦਾਰ ਕ੍ਰਿਕਟ ਪ੍ਰਦਰਸ਼ਨ ਸੀ। ਅਸੀਂ ਫ਼ਿਰ ਵੀ ਅਗਲਾ ਮੈਚ ਜਿੱਤਣਾ ਚਾਹੁੰਦੇ ਹਾਂ।”
Must Read
- Advertisement -
More Articles Like This
- Advertisement -