12.4 C
Alba Iulia
Thursday, May 2, 2024

ਮਹਾਮਾਰੀ ’ਚ ਵੀ ਭਾਰਤੀ ਸਟਾਰਟਅਪਸ ਦਾ ਮੁੱਲ ਵਧਿਆ: ਮੋਦੀ

Must Read


ਮੁੱਖ ਅੰਸ਼

  • ਨਵੀਆਂ ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ
  • ਲੋਕਾਂ ਨੂੰ 21 ਜੂਨ ਨੂੰ ‘ਯੋਗ ਦਿਵਸ’ ਮਨਾਉਣ ਦਾ ਸੱਦਾ ਦਿੱਤਾ

ਨਵੀਂ ਦਿੱਲੀ, 29 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਚ ‘ਯੂਨੀਕੌਰਨ’ ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਕਰੋਨਾ ਮਹਾਮਾਰੀ ਵਿਚ ਵੀ ਭਾਰਤੀ ‘ਸਟਾਰਟਅਪਸ’ ਨੇ ਪੈਸਾ ਕਮਾਉਣਾ ਤੇ ਆਪਣਾ ਮੁੱਲ ਵਧਾਉਣਾ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚੋਂ ਉੱਦਮੀ ਨਿਕਲ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਕਿਹਾ ਕਿ ਇਸ ਮਹੀਨੇ ਦੀ ਪੰਜ ਤਰੀਕ ਨੂੰ ਭਾਰਤ ਵਿਚ ‘ਯੂਨੀਕੌਰਨ’ ਦੀ ਗਿਣਤੀ 100 ਤੱਕ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਦੀ ਕੁੱਲ ਕੀਮਤ ਹੁਣ 330 ਅਰਬ ਡਾਲਰ (25 ਲੱਖ ਕਰੋੜ) ਤੋਂ ਵੱਧ ਹੈ। ਮੋਦੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ 44 ਕੰਪਨੀਆਂ ਪਿਛਲੇ ਸਾਲ ਹੀ ਬਣੀਆਂ ਹਨ। ਇਸ ਤੋਂ ਇਲਾਵਾ ਇਸ ਸਾਲ 3-4 ਮਹੀਨਿਆਂ ਵਿਚ ਹੀ 14 ਅਜਿਹੀਆਂ ਕੰਪਨੀਆਂ ਬਣੀਆਂ। ਇਸ ਦਾ ਮਤਲਬ ਹੈ ਕਿ ਮਹਾਮਾਰੀ ਦੌਰਾਨ ਵੀ ਸਾਡੇ ‘ਸਟਾਰਟਅਪਸ’ ਨੇ ਪੈਸਾ ਕਮਾਇਆ ਹੈ ਤੇ ਇਨ੍ਹਾਂ ਦੀ ਕੀਮਤ ਵਧੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਰਤੀ ਕੰਪਨੀਆਂ ਦੀ ਔਸਤ ਸਾਲਾਨਾ ਵਿਕਾਸ ਦਰ ਅਮਰੀਕਾ, ਬਰਤਾਨੀਆ ਤੇ ਹੋਰ ਕਈ ਦੇਸ਼ਾਂ ਦੀ ਤੁਲਨਾ ਵਿਚ ਵੱਧ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਆਗਾਮੀ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਯੂਨੀਕੌਰਨ ਕੰਪਨੀਆਂ ਵੱਖ-ਵੱਖ ਖੇਤਰਾਂ ਜਿਵੇਂ ਈ-ਕਾਮਰਸ, ਫਿਨ-ਟੈੱਕ, ਬਾਇਓ-ਟੈੱਕ ਆਦਿ ਵਿਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਟਾਰਟਅਪ ਦੀ ਦੁਨੀਆ ਨਵੇਂ ਭਾਰਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਉੱਦਮੀ ਨੂੰ ਬਸ ਸਹੀ ਮਾਰਗਦਰਸ਼ਨ ਦੀ ਲੋੜ ਹੈ ਤੇ ਇਸ ਲਈ ਹੁਣ ਮਾਹੌਲ ਬਣ ਰਿਹਾ ਹੈ। ਉਨ੍ਹਾਂ 21 ਜੂਨ ਨੂੰ ਲੋਕਾਂ ਨੂੰ ਪੂਰੇ ਜੋਸ਼ ਨਾਲ ‘ਯੋਗ ਦਿਵਸ’ ਮਨਾਉਣ ਦਾ ਸੱਦਾ ਵੀ ਦਿੱਤਾ। ਮਹਾਮਾਰੀ ਦੇ ਸੰਦਰਭ ਵਿਚ ਮੋਦੀ ਨੇ ਕਿਹਾ ਕਿ ਟੀਕਾਕਰਨ ਹੋਣ ਨਾਲ ਹੁਣ ਹਾਲਾਤ ਬਿਹਤਰ ਨਜ਼ਰ ਆ ਰਹੇ ਹਨ। -ਪੀਟੀਆਈ

‘ਭਾਰਤ ਕਈ ਭਾਸ਼ਾਵਾਂ, ਲਿੱਪੀਆਂ ਤੇ ਬੋਲੀਆਂ ਦਾ ਖ਼ਜ਼ਾਨਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਵਿਚ ਕਿਹਾ ਕਿ ਭਾਰਤ ਕਈ ਭਾਸ਼ਾਵਾਂ, ਲਿੱਪੀਆਂ ਤੇ ਬੋਲੀਆਂ ਦਾ ਖ਼ਜ਼ਾਨਾ ਹੈ। ਵੱਖ-ਵੱਖ ਖੇਤਰਾਂ ਵਿਚ ਅਲੱਗ-ਅਲੱਗ ਪਹਿਰਾਵੇ, ਪਕਵਾਨ ਤੇ ਸਭਿਆਚਾਰ ਹਨ। ਇਕ ਦੇਸ਼ ਦੇ ਰੂਪ ਵਿਚ ਇਹ ਭਿੰਨਤਾ ਸਾਨੂੰ ਮਜ਼ਬੂਤ ਤੇ ਇਕਜੁੱਟ ਕਰਦੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -