ਕਰਾਚੀ – ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਹੌਰ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਇਸ 51 ਸਾਲਾ ਸਾਬਕਾ ਖਿਡਾਰੀ ਦੀ ਐਮਰਜੈਂਸੀ ‘ਚ ਐਂਜੀਓਪਲਾਸਟੀ ਕੀਤੀ ਗਈ। ਰਿਪਰੋਟਾਂ ਮੁਤਾਬਿਕ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਇੱਕ ਰਿਪਰੋਟ ਮੁਤਾਬਿਕ ਇੰਜ਼ਮਾਮ ਨੂੰ ਪਿਛਲੇ ਤਿੰਨ ਦਿਨਾਂ ਤੋਂ ਸੀਨੇ ‘ਚ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਦੇ ਸ਼ੁਰੂਆਤੀ ਟੈੱਸਟਾਂ ‘ਚ ਕੁੱਝ ਨਹੀਂ ਆਇਆ, ਪਰ ਅੱਜ ਕੁੱਝ ਨਵੇਂ ਟੈੱਸਟਾਂ ‘ਚ ਮਾਮੂਲੀ ਦਿਲ ਦਾ ਦੌਰਾ ਪੈਣ ਦੀ ਜਾਣਕਾਰੀ ਮਿਲੀ ਜਿਸ ਦੇ ਲਈ ਉਨ੍ਹਾਂ ਨੂੰ ਸਰਜਰੀ ਲਈ ਹਸਪਤਾਲ ਲਿਜਾਣਾ ਪਿਆ। ਉਨ੍ਹਾਂ ਦੇ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਇੰਜ਼ਮਾਮ ਦੀ ਹਾਲ ਹੁਣ ਸਥਿਰ ਹੈ ਪਰ ਉਹ ਨਿਗਰਾਨੀ ‘ਚ ਹੈ।
ਇੰਜ਼ਮਾਮ 375 ਮੈਚਾਂ ‘ਚ 11701 ਦੌੜਾਂ ਦੇ ਨਾਲ ਵਨ-ਡੇ ਕ੍ਰਿਕਟ ‘ਚ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਟੈੱਸਟ ‘ਚ ਉਨ੍ਹਾਂ ਦੇ ਨਾਂ 119 ਮੈਚਾਂ ‘ਚ 8,829 ਦੌੜਾਂ ਹਨ। ਉਨ੍ਹਾਂ ਨੇ 2016 ਤੋਂ 2019 ਤਕ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (PCB) ਦੇ ਮੁੱਖ ਚੋਣਕਰਤਾ ਦੇ ਤੌਰ ‘ਤੇ ਕੰਮ ਕੀਤਾ ਅਤੇ ਅਫ਼ਗ਼ਾਨਿਸਤਾਨ ਨੂੰ ਕੋਚ ਵੀ ਕੀਤਾ।
Must Read
- Advertisement -
More Articles Like This
- Advertisement -