ਪੱਤਰ ਪ੍ਰੇਰਕ
ਹੁਸ਼ਿਆਰਪੁਰ, 6 ਜੂਨ
ਜਗਮੋਹਨਜ਼ ਇੰਸਟੀਚਿਊਟ ਆਫ਼ ਟਰੇਡੀਸ਼ਨਲ ਕਰਾਟੇ ਦੇ ਖਿਡਾਰੀਆਂ ਨੇ 22ਵੇਂ ਆਈਐੱਸਕੇਐੱਫ਼ ਅਖਿਲ ਭਾਰਤੀ ਕਰਾਟੇ ਮੁਕਾਬਲੇ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ ਹੈ। ਕਰਾਟੇ ਕੋਚ ਸੈਨਸਾਈ ਜਗਮੋਹਨ ਵਿੱਜ ਤੋਂ ਟਰੇਨਿੰਗ ਹਾਸਲ ਕਰਨ ਵਾਲੇ ਇਨ੍ਹਾਂ ਕਰਾਟੇ ਖਿਡਾਰੀਆਂ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ ਬੀਤੇ ਦਿਨ ਕਰਵਾਏ ਗਏ ਮੁਕਾਬਲੇ ਵਿੱਚ ਪੰਜਾਬ ਦੀ ਅਗਵਾਈ ਕੀਤੀ। ਇਸ ਦੌਰਾਨ ਖਿਡਾਰੀ ਆਯੂਸ਼ ਭਾਰਗਵ, ਧੈਰਿਆ ਕਾਲੀਆ ਅਤੇ ਧੈਰਿਆ ਮਹਿਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ। ਅਦਬਪ੍ਰੀਤ ਸਿੰਘ ਅਤੇ ਆਰੁਸ਼ ਸ਼ਰਮਾ ਅਤੇ ਆਦਿੱਤਿਆ ਬਖਸ਼ੀ ਨੇ ਕਾਂਸੇ ਦੇ ਤਗ਼ਮੇ ਹਾਸਲ ਕੀਤੇ। ਟੀਮ ਵਿੱਚ ਸ਼ਾਮਲ ਖਿਡਾਰੀ ਮਨੀਸ਼ਾ, ਹੇਮਨਜੀਤ, ਸ਼ਰਧਾ ਮਹਿਤਾ ਅਤੇ ਕਰਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।