ਅਰਜੁਨ ਸ਼ਰਮਾ
ਜੰਮੂ, 12 ਜੂਨ
ਬੋਧ ਭਿਕਸ਼ੂ ਚੋਸਕਯੋਂਗ ਪਾਲਗਾ ਰਿਨਪੋਚੇ ਵੱਲੋਂ 31 ਮਈ ਤੋਂ ਲੇਹ ਤੋਂ ਸ਼ੁਰੂ ਕੀਤੇ ਗਏ ਮਾਰਚ ਕਾਰਨ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ‘ਚ ਫਿਰਕੂ ਤਣਾਅ ਦਾ ਮਾਹੌਲ ਬਣ ਗਿਆ ਹੈ। ਇਹ ਮਾਰਚ 14 ਜੂਨ ਨੂੰ ਕਾਰਗਿਲ ‘ਚ ਮੁਸਲਿਮ ਭਾਈਚਾਰੇ ਵਾਲੇ ਇਲਾਕੇ ‘ਚ ਗੋਂਪਾ (ਬੋਧ ਮੱਠ) ਦਾ ਨੀਂਹ ਪੱਥਰ ਰੱਖਣ ਮਗਰੋਂ ਮੁਕੰਮਲ ਹੋਵੇਗਾ। ਇਸ ਦਾ ਆਰਜ਼ੀ ਢਾਂਚਾ ਮੌਜੂਦਾ ਸਮੇਂ ‘ਚ ਵਿਵਾਦਿਤ ਥਾਂ ‘ਤੇ ਬਣਿਆ ਹੋਇਆ ਹੈ ਅਤੇ ਪੱਕਾ ਮੱਠ ਬਣਾਉਣ ਲਈ ਬੋਧ ਭਿਕਸ਼ੂ ਵੱਲੋਂ ਆਪਣੇ ਪੈਰੋਕਾਰਾਂ ਨਾਲ ਇਹ ਮਾਰਚ ਕੱਢਿਆ ਜਾ ਰਿਹਾ ਹੈ। ਜਿਥੇ ਮੱਠ ਦੀ ਸਥਾਪਨਾ ਕੀਤੀ ਜਾਣੀ ਹੈ, ਉਥੋਂ ਦੇ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਇਤਰਾਜ਼ ਉਠਾਏ ਹਨ।