ਨਵੀਂ ਦਿੱਲੀ, 19 ਜੂਨ
ਦਿੱਲੀ ਵਿੱਚ ਖੁਫ਼ੀਆ ਏਜੰਟ ਬਣ ਕੇ ਭਾਰਤ ਆਉਣ ਵਾਲੇ ਵਿਦੇਸ਼ੀਆਂ ਨਾਲ ਕਥਿਤ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਇੱਕ ਈਰਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਦੱਖਣੀ-ਪੂਰਬੀ ਦਿੱਲੀ ਦੇ ਲਾਜਪਤ ਨਗਰ ਦੇ ਰਹਿਣ ਵਾਲੇ ਹੁਸੈਨ ਰਜ਼ਾਫਰਦ ਅਹਿਮਦ (46) ਵਜੋਂ ਹੋਈ ਹੈ। ਉਹ ਮੈਡੀਕਲ ਵੀਜ਼ੇ ‘ਤੇ 21 ਮਈ ਨੂੰ ਦਿੱਲੀ ਆਇਆ ਸੀ। ਪੁਲੀਸ ਮੁਤਾਬਕ, ਭਾਰਤ ਆਉਣ ਮਗਰੋਂ ਅਹਿਮਦ ਨੇ ਦੋ ਹੋਰ ਵਿਅਕਤੀਆਂ ਨਾਲ ਦੋਸਤੀ ਕੀਤੀ, ਜੋ ਇਸ ਸਮੇਂ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਨੇ ਮਿਲ ਕੇ ਮੈਡੀਕਲ ਵੀਜ਼ਾ ‘ਤੇ ਦਿੱਲੀ ਆਉਣ ਵਾਲੇ ਭੋਲੇ-ਭਾਲੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਦੋ ਹਜ਼ਾਰ ਅਮਰੀਕੀ ਡਾਲਰ, ਚਾਰ ਹਜ਼ਾਰ ਸੂਡਾਨੀ ਪੌਂਡ, 28 ਹਜ਼ਾਰ ਈਰਾਨੀ ਰਿਆਲ, ਦੋ ਸੌ ਸਾਊਦੀ ਰਿਆਲ, ਪੰਜ ਹਜ਼ਾਰ ਭਾਰਤੀ ਰੁਪਏ ਅਤੇ ਅਪਰਾਧ ਵਿੱਚ ਵਰਤੀ ਗਈ ਕਾਰ ਬਰਾਮਦ ਹੋਈ ਹੈ। -ਪੀਟੀਆਈ