12.4 C
Alba Iulia
Saturday, April 27, 2024

‘ਸਿਟਾਡੇਲ’ ਦੇ ਫ਼ਿਲਮਾਂਕਣ ਤੋਂ ਵਿਹਲੀ ਹੋਈ ਪ੍ਰਿਯੰਕਾ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਸੀਰੀਜ਼ ‘ਅਵੈਂਜਰਜ਼: ਐਂੱਡਗੇਮ’ ਦੇ ਨਿਰਦੇਸ਼ਕ ਐਂਥਨੀ ਅਤੇ ਜੋਅ ਰੂਸੋ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। 39 ਸਾਲਾ ਅਦਾਕਾਰਾ ਨੇ ਪਿਛਲੇ ਸਾਲ ਜਨਵਰੀ ਮਹੀਨੇ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ਸ਼ੁੂਰ ਕੀਤੀ ਅਤੇ ਉਸ ਨੇ ਫ਼ਿਲਮਾਂਕਣ ਦਾ ਕੰਮ ਮੁਕੰਮਲ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਪ੍ਰਿਯੰਕਾ ਨੇ ਸੈੱਟ ਤੋਂ ਇੱਕ ਵੀਡੀਓ ਸਾਂਝੀ ਕਰਦਿਆਂ ਆਖਿਆ,”ਆਖ਼ਰ ਸ਼ੂਟਿੰਗ ਦਾ ਕੰਮ ਨਿਬੜ ਗਿਆ! ਇਸ ਕੰਮ ਨੂੰ ਦਿਲਚਸਪ ਤੇ ਆਸਾਨ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ।

ਐਟਲਾਂਟਾ ਧੰਨਵਾਦ… ਅਗਲੀ ਵਾਰ ਮਿਲਦੇ ਹਾਂ..! ਜਾਣਕਾਰੀ ਅਨੁਸਾਰ ‘ਸਿਟਾਡੇਲ’ ਇੱਕ ਜਾਸੂਸੀ ਸੀਰੀਜ਼ ਹੈ ਅਤੇ ਰੂਸੋ ਬ੍ਰਦਰਜ਼ ਇਸ ਸੀਰੀਜ਼ ਨੂੰ ੲੇਬੀਸੀ ਸਟੂਡੀਓਜ਼ ਦੇ ਸਾਬਕਾ ਪ੍ਰਧਾਨ ਪੈਟਰਿਕ ਮੋਰਾਨ ਅਤੇ ਮਾਈਕ ਐੱਲ ਨਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -