12.4 C
Alba Iulia
Saturday, March 23, 2024

ਕੰਗਨਾ ਨੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ

Must Read


ਰੁਦਰਪ੍ਰਯਾਗ: ਅਦਾਕਾਰਾ ਕੰਗਨਾ ਰਣੌਤ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਕੇਦਾਰਨਾਥ ਮੰਦਰ ਵਿੱਚ ਮੱਥਾ ਟੇਕਿਆ। ਕੰਗਨਾ ਨੇ ਇਸ ਸਬੰਧੀ ਇਕ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਉਸ ਨੇ ਵੀਡੀਓ ਦੀ ਕੈਪਸ਼ਨ ਲਿਖਿਆ, ”ਅੱਜ ਅਖ਼ੀਰ ਮੈਂ ਕੇਦਾਰਨਾਥ ਜੀ ਦੇ ਦਰਸ਼ਨ ਕੀਤੇ, ਉਹ ਵੀ ਮੇਰੇ ਸਤਿਕਾਰਤ ਕੈਲਾਸ਼ਨੰਦ ਮਹਾਰਾਜ ਤੇ ਵਿਜੇਂਦਰ ਪ੍ਰਸਾਦ ਨਾਲ… ਧੰਨਵਾਦ ਵਿਧਾਇਕ ਉਮੇਸ਼ ਭਾਈ।” ਵੀਡੀਓ ਵਿੱਚ, ਉਹ ਹੈਲੀਕਾਪਟਰ ਤੋਂ ਹੀ ਆਪਣੇ ਪ੍ਰਸ਼ੰਸਕਾਂ ਦੀਆਂ ‘ਹਰ ਹਰ ਮਹਾਦੇਵ’ ਨਾਲ ਸ਼ੁੱਭ ਇੱਛਾਵਾਂ ਕਬੂਲ ਰਹੀ ਹੈ। ਵੀਡੀਓ ਵਿੱਚ ਕੰਗਨਾ ਨੂੰ ਵਿਧਾਇਕ ਤੇ ਮੰਦਰ ਦੇ ਪੁਜਾਰੀ ਨਾਲ ਮੱਥਾ ਟੇਕਦਿਆਂ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਦਾਕਾਰ ਅਕਸ਼ੈ ਕੁਮਾਰ ਨੇ ਕੱਲ੍ਹ ਕੇਦਾਰਨਾਥ ਮੰਦਰ ‘ਚ ਮੱਥਾ ਟੇਕਿਆ ਸੀ। ਜ਼ਿਕਗਯੋਗ ਹੈ ਕਿ ਹਾਲ ਹੀ ‘ਚ ਕੰਗਨਾ ਦੇ ਨਿਰਦੇਸ਼ਨ ਹੇਠ ਫ਼ਿਲਮ ‘ਐਮਰਜੈਂਸੀ’ ਬਣੀ ਹੈ। ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਅਤੇ ਕੰਗਨਾ ਮਰਹੂਮ ਸਿਆਸਤਦਾਨ ਦੀ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਵਿਸ਼ਾਕ ਨਾਇਰ ਅਤੇ ਸ਼੍ਰੇਅਸ ਤਲਪੜੇ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਕੰਗਨਾ ਫ਼ਿਲਮ ‘ਤੇਜਸ’ ਵਿੱਚ ਦਿਖਾਈ ਦੇਵੇਗੀ। ਇਸ ਫ਼ਿਲਮ ਵਿੱਚ ਉਹ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। -ਏਐੱਨਆਈNews Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -