ਨਵੀਂ ਦਿੱਲੀ: ਭਾਰਤੀ ਸੀਨੀਅਰ ਵਾਲੀਬਾਲ ਟੀਮ ਨੇ ਥਾਈਲੈਂਡ ਦੇ ਨਾਖੋਨ ਪਾਥੋਮ ਵਿੱਚ 21ਵੇਂ ਪ੍ਰਿੰਸੈਸ ਕੱਪ ਤੀਜੇ ਏਵੀਸੀ ਮਹਿਲਾ ਚੈਲੇਂਜ ਕੱਪ ਵਿੱਚ ਸਿੰਗਾਪੁਰ ਨੂੰ 3-0 ਨਾਲ ਹਰਾਇਆ। ਭਾਰਤ ਨੇ ਟੂਰਨਾਮੈਂਟ ਦਾ ਸ਼ੁਰੂਆਤੀ ਲੀਗ ਮੈਚ 25-16, 25-19 25-8 ਨਾਲ ਜਿੱਤਿਆ। ਮੁਕਾਬਲੇ ਵਿੱਚ ਭਾਰਤੀ ਕਪਤਾਨ ਨਿਰਮਲ ਸੂਰਿਆ ਅਤੇ ਅਨੁਸ਼੍ਰੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। 30 ਜੂਨ ਨੂੰ ਖਤਮ ਹੋਣ ਵਾਲੀ ਇਸ ਚੈਂਪੀਅਨਸ਼ਿਪ ‘ਚ ਭਾਰਤ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਉਜ਼ਬੇਕਿਸਤਾਨ, ਹਾਂਗਕਾਂਗ ਅਤੇ ਚੀਨ ਹਿੱਸਾ ਲੈ ਰਹੇ ਹਨ। ਭਾਰਤ ਦਾ ਅਗਲਾ ਮੁਕਾਬਲਾ ਸ਼ਨਿਚਰਵਾਰ ਨੂੰ ਉਜ਼ਬੇਕਿਸਤਾਨ ਨਾਲ ਹੋਵੇਗਾ। -ਪੀਟੀਆਈ