ਪਟਿਆਲਾ: ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ। ਉਸ ਦਾ ਕਹਿਣਾ ਹੈ ਕਿ ਉਸ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ, ਸਗੋਂ ਖੁਦ ਨਾਲ ਹੀ ਹੈ। ਚਾਨੂ ਦਾ ਨਿੱਜੀ ਸਰਬੋਤਮ 207 ਕਿਲੋ (88 ਕਿਲੋ+110 ਕਿਲੋ) ਹੈ, ਜੋ ਉਸ ਦੀ ਨੇੜਲੀ ਵਿਰੋਧੀ ਨਾਇਜੀਰੀਅਨ ਸਟੈਲਾ ਕਿੰਗਸਲੇ ਤੋਂ ਬਿਹਤਰ ਹੈ। ਸਟੈਲਾ ਹੁਣ ਤੱਕ 168 ਕਿਲੋ (72 ਕਿਲੋ+96 ਕਿਲੋ) ਭਾਰ ਹੀ ਚੁੱਕ ਸਕੀ ਹੈ। ਐੱਨਆਈਐੱਸ ਪਟਿਆਲਾ ਵਿੱਚ ਗੱਲਬਾਤ ਕਰਦਿਆਂ ਉਸ ਨੇ ਕਿਹਾ, ”ਰਾਸ਼ਟਰਮੰਡਲ ਖੇਡਾਂ ਮੇਰੇ ਲਈ ਸੌਖੀਆਂ ਹੋਣਗੀਆਂ। ਮੈਂ ਖੁਦ ਨਾਲ ਹੀ ਲੜਾਂਗੀ।” ਉਸ ਨੇ ਕਿਹਾ, ”ਰਾਸ਼ਟਰਮੰਡਲ ਖੇਡਾਂ ਵਿੱਚ ਮੁਕਾਬਲਾ ਬਹੁਤਾ ਸਖ਼ਤ ਨਹੀਂ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਹੋਵੇਗਾ ਹੀ ਨਹੀਂ। ਭਵਿੱਖ ਦੇ ਟੂਰਨਾਮੈਂਟ ਦੇਖਦਿਆਂ ਮੈਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।” -ਪੀਟੀਆਈ