ਨਵੀਂ ਦਿੱਲੀ, 27 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਕੱਢੀ ‘ਅਗਨੀਪਥ’ ਸਕੀਮ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ 50 ਸਾਲਾਂ ਲਈ ਹਵਾਈ ਅੱਡੇ ਆਪਣੇ ਦੋਸਤਾਂ ਹਵਾਲੇ ਕਰ ਕੇ ਉਨ੍ਹਾਂ ਨੂੰ ‘ਦੌਲਤਵੀਰ’ ਬਣਾ ਛੱਡਿਆ ਹੈ ਜਦੋਂਕਿ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਠੇਕੇ ‘ਤੇ ਭਰਤੀ ਕਰਕੇ ‘ਅਗਨੀਵੀਰ’ ਬਣਾਇਆ ਜਾ ਰਿਹੈ। ਚੇਤੇ ਰਹੇ ਕਿ ਕਾਂਗਰਸ ਵੱਲੋਂ ਅਗਨੀਪਥ ਸਕੀਮ ਤਹਿਤ ਭਰਤੀ ਖਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ‘ਸ਼ਾਂਤੀਪੂਰਨ ਸੱਤਿਆਗ੍ਰਹਿ’ ਕੀਤਾ ਗਿਆ। ਗਾਂਧੀ ਨੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਨਿਆਂ ਨਹੀਂ ਮਿਲਦਾ ਸੱਤਿਆਗ੍ਰਹਿ ਜਾਰੀ ਰਹੇਗਾ। -ਪੀਟੀਆਈ