ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 30 ਜੂਨ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਦਿੱਤੇ ਅਸਤੀਫੇ ਬਾਰੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਦਿਆਂ ਹਿੰਦੀ ਭਾਸ਼ਾ ਵਿੱਚ ਸੁਨੇਹਾ ਦਿੱਤਾ ਹੈ ਕਿ ਜ਼ਮਹੂਰੀਅਤ ਸਿਰਫ ਭਰੋਸੇ ‘ਤੇ ਚਲਦੀ ਹੈ ਤੇ ਜਿਸ ਨੂੰ ਵੀ ਸੱਤਾ ਦਾ ਨਸ਼ਾ ਹੋ ਜਾਂਦਾ ਹੈ ਤਾਂ ਪਤਨ ਹੋਣਾ ਤੈਅ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤਾ ਹੈ ਕਿ ਜਦੋਂ ਬੁਰਾਈ ਸਿਰ ਚੁੱਕਦੀ ਹੈ ਤਾਂ ਤਬਾਹੀ ਨੂੰ ਰੋਕਿਆ ਨਹੀਂ ਜਾ ਸਕਦਾ।