ਲੰਡਨ, 5 ਜੁਲਾਈ
ਬ੍ਰਿਟੇਨ ਦੇ ਸਿਹਤ ਮੰਤਰੀ ਵੱਲੋਂ ਦਿੱਤੇ ਗਏ ਅਸਤੀਫੇ ਮਗਰੋਂ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸੇ ਦੌਰਾਨ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਵਜ਼ਾਰਤ ਵਿੱਚ ਦੋ ਸੀਨੀਅਰ ਮੰਤਰੀਆਂ ਦੇ ਅਸਤੀਫਿਆਂ ਕਾਰਨ ਸਰਕਾਰ ਦੇ ਡਿੱਗਣ ਦੇ ਆਸਾਰ ਬਣ ਰਹੇ ਹਨ। ਉਨ੍ਹਾਂ ਨੇ ਬਿਆਨ ਜਾਰੀ ਕੀਤਾ ਕਿ ਘਪਲਿਆਂ ਤੇ ਨਾਕਾਮੀਆਂ ਮਗਰੋਂ ਜੌਹਨਸਨ ਸਰਕਾਰ ਹੁਣ ਲੜਖੜਾ ਰਹੀ ਹੈ। -ਰਾਇਟਜ਼ਰ