ਨਵੀਂ ਦਿੱਲੀ , 5 ਜੁਲਾਈ
ਸਪਾਈਸਜੈੱਟ ਦੇ ਕਿਊ400 ਹਵਾਈ ਜਹਾਜ਼ ਦੀ ਵਿੰਡਸ਼ੀਲਡ ਵਿੱਚ ਮੰਗਲਵਾਰ ਨੂੰ ਤਰੇੜ ਪੈਣ ਕਾਰਨ ਇਸ ਜਹਾਜ਼ ਨੂੰ ਮੁੰਬਈ ਹਵਾਈ ਅੱਡੇ ‘ਤੇ ਤਰਜੀਹ ਦੇ ਆਧਾਰ ‘ਤੇ ਉਤਾਰਨਾ ਪਿਆ। ਜਿਸ ਸਮੇਂ ਵਿੰਡਸ਼ੀਲਡ ਵਿੱਚ ਤਰੇੜ ਪਈ ਉਸ ਸਮੇਂ ਜਹਾਜ਼ 23 ਹਜ਼ਾਰ ਫੁਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਡੀਜੀਸੀਏ ਦੇ ਅਨੁਸਾਰ ਸਪਾਈਸਜੈੱਟ ਦੀ ਕਾਂਡਲਾ-ਮੁੰਬਈ ਉਡਾਣ ਦੀ ਵਿੰਡਸ਼ੀਲਡ ਵਿੱਚ ਤਰੇੜ ਪਈ ਤਾਂ ਪਾਇਲਟਾਂ ਨੇ ਜਹਾਜ਼ ਨੂੰ ਮੁੰਬਈ ਹਵਾਈ ਅੱਡੇ ‘ਤੇ ਉਤਾਰਿਆ। ਬੀਤੇ 17 ਦਿਨਾਂ ਵਿੱਚ ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਨੁਕਸ ਪੈਣ ਦੀ ਇਹ ਸੱਤਵੀਂ ਘਟਨਾ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਸਪਾਈਸਜੈੱਟ ਦੀ ਦਿੱਲੀ ਤੋਂ ਦੁਬਈ ਜਾ ਰਹੀ ਉਡਾਣ ਦੇ ਫਿਊਲ ਇੰਡੀਕੇਟਰ ਵਿੱਚ ਨੁਕਸ ਪੈ ਗਿਆ ਸੀ ਤੇ ਉਡਾਨ ਨੂੰ ਕਰਾਚੀ ਵਿੱਚ ਉਤਾਰਨਾ ਪਿਆ ਸੀ। -ਪੀਟੀਆਈ