ਸੇਂਟ ਪਾਲ (ਅਮਰੀਕਾ), 8 ਜੁਲਾਈ
ਅਮਰੀਕਾ ਦੇ ਸੰਘੀ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸ਼ਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ ਘਿਣਾਉਣਾ ਸੀ। ਯੂਐੱਸ ਦੇ ਜ਼ਿਲ੍ਹਾ ਜੱਜ ਪਾਲ ਮੈਗਨਸਨ ਨੇ 25 ਮਈ 2020 ਨੂੰ ਮਿਨੀਪੋਲਿਸ ਵਿੱਚ ਨੌਂ ਮਿੰਟਾਂ ਤੋਂ ਵੱਧ ਸਮੇਂ ਤੱਕ ਫਲੋਇਡ ਦੀ ਗਰਦਨ ਨੂੰ ਗੋਡੇ ਨਾਲ ਨੱਪਣ ਲਈ ਸ਼ਾਵਿਨ ਦੀ ਸਖ਼ਤ ਨਿੰਦਾ ਕੀਤੀ। ਫਲੋਇਡ ਦੀ ਗਰਦਨ ਦਬਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲੀਸ ਦੀ ਬੇਰਹਿਮੀ ਅਤੇ ਨਸਲਵਾਦ ਖ਼ਿਲਾਫ਼ਕੇ ਦੁਨੀਆ ਭਰ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋਏ।