ਨਵੀਂ ਦਿੱਲੀ, 11 ਜੁਲਾਈ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਪੁਰਤਗਾਲ ਨੂੰ ਦਿੱਤੀ ਗਈ ਆਪਣੀ ਵਚਨਬੱਧਤਾ ਦਾ ਸਨਮਾਨ ਕਰਨ ਅਤੇ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ ‘ਚ 25 ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਗੈਂਗਸਟਰ ਅਬੂ ਸਲੇਮ ਨੂੰ ਰਿਹਾਅ ਕਰਨ ਲਈ ਪਾਬੰਦ ਹੈ। ਸਲੇਮ ਨੇ ਕਿਹਾ ਸੀ ਕਿ 2002 ਵਿੱਚ ਭਾਰਤ ਵੱਲੋਂ ਪੁਰਤਗਾਲ ਨੂੰ ਉਸ ਦੀ ਹਵਾਲਗੀ ਲਈ ਦਿੱਤੇ ਭਰੋਸੇ ਅਨੁਸਾਰ ਉਸ ਦੀ ਸਜ਼ਾ 25 ਸਾਲ ਤੋਂ ਵੱਧ ਨਹੀਂ ਹੋ ਸਕਦੀ। ਇਹ ਭਰੋਸਾ ਉਸ ਸਮੇਂ ਦੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪੁਰਤਗਾਲ ਨੂੰ ਦਿੱਤਾ ਸੀ। -ਏਜੰਸੀ