ਨਵੀਂ ਦਿੱਲੀ, 16 ਜੁਲਾਈ
ਮੌਸਮ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੌਨਸੂਨ ਕਾਰਨ ਦੇਸ਼ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ ਪਰ ਉਤਪਾਦਨ, ਖੁਰਾਕ ਸੁਰੱਖਿਆ ਅਤੇ ਮਹਿੰਗਾਈ ਸਬੰਧੀ ਘਬਰਾਉਣਾ ਜਾਂ ਚਿੰਤਾ ਕਰਨਾ ਜਲਦਬਾਜ਼ੀ ਹੋਵੇਗੀ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ 15 ਜੁਲਾਈ ਤੱਕ ਝੋਨੇ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ ਸਾਲ 155.53 ਲੱਖ ਹੈਕਟੇਅਰ ਦੇ ਮੁਕਾਬਲੇ 17.38 ਫੀਸਦੀ ਘਟ ਕੇ 128.50 ਲੱਖ ਹੈਕਟੇਅਰ ਰਹਿ ਗਿਆ ਹੈ।