ਨਵੀਂ ਦਿੱਲੀ, 20 ਜੁਲਾਈ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਅੱਜ ਐਲਾਨ ਕੀਤਾ ਕਿ ਜੇਈਈ-ਮੇਨ ਦੀ ਸਾਂਝੀ ਦਾਖਲਾ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਹ ਹੁਣ 21 ਜੁਲਾਈ ਦੀ ਬਜਾਏ 25 ਜੁਲਾਈ ਤੋਂ ਸ਼ੁਰੂੁ ਹੋਵੇਗੀ। ਹਾਲਾਂਕਿ ਐੱਨਟੀਏ ਵੱਲੋਂ ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ। ਐੱਨਟੀਏ ਨੇ ਕਿਹਾ ਕਿ ਜੇਈਈ-ਮੇਨ ਦਾ ਦੂਜਾ ਸੈਸ਼ਨ 25 ਜੁਲਾਈ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਲੱਗਪਗ 500 ਸ਼ਹਿਰਾਂ ਵਿੱਚ ਵੱਖ ਵੱਖ ਪ੍ਰੀਖਿਆ ਕੇਂਦਰਾਂ ‘ਤੇ 6.29 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਇਨ੍ਹਾਂ ਵਿੱਚ 17 ਪ੍ਰੀਖਿਆ ਕੇਂਦਰ ਭਾਰਤ ਤੋਂ ਬਾਹਰ ਹਨ। ਪ੍ਰੀਖਿਆ ਲਈ ਦਾਖਲਾ ਕਾਰਡ (ਰੋਲ ਨੰਬਰ) ਵੀਰਵਾਰ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਪ੍ਰੀਖਿਆ 21 ਤੋਂ 30 ਜੁਲਾਈ ਤੱਕ ਕਰਵਾਈ ਜਾਣੀ ਸੀ।