12.4 C
Alba Iulia
Wednesday, May 8, 2024

ਕਰੀਨਾ ਵੱਲੋਂ ਗਰਭਵਤੀ ਹੋਣ ਦੀਆਂ ਅਫ਼ਵਾਹਾਂ ਦਾ ਖੰਡਨ

Must Read


ਮੁੰਬਈ: ਅਦਾਕਾਰਾ ਕਰੀਨਾ ਕਪੂਰ ਨੇ ਆਪਣੇ ਗਰਭਵਤੀ ਹੋਣ ਦੀਆਂ ਅਫ਼ਵਾਹਾਂ ਦਾ ਜਵਾਬ ਬੜੇ ਹੀ ਮਜ਼ਾਕੀਆ ਅੰਦਾਜ਼ ਵਿੱਚ ਦਿੱਤਾ ਹੈ। ਲੰਡਨ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆ ਮਨਾ ਰਹੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਤੀਜੀ ਵਾਰ ਗਰਭਵਤੀ ਹੋਣ ਸਬੰਧੀ ਉੱਡ ਰਹੀਆਂ ਅਫ਼ਵਾਹਾਂ ਦਾ ਜਵਾਬ ਦਿੰਦਿਆਂ ਆਖਿਆ, ‘ਇਹ ਸਿਰਫ਼ ਪਾਸਤਾ ਤੇ ਵਾਈਨ ਦਾ ਅਸਰ ਹੈ… ਸ਼ਾਂਤ ਰਹੋ… ਮੈਂ ਗਰਭਵਤੀ ਨਹੀਂ ਹਾਂ… ਉਫ… ਸੈਫ਼ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਇਸ ਦੇਸ਼ ਦੀ ਆਬਾਦੀ ਵਿੱਚ ਬਹੁਤ ਯੋਗਦਾਨ ਪਾ ਚੁੱਕਿਆ ਹੈ…ਮੌਜ ਕਰੋ।’ ਗ਼ੌਰਤਲਬ ਹੈ ਕਿ ਸੈਫ਼ ਤੇ ਕਰੀਨਾ ਨੇ 16 ਅਕਤੂਬਰ 2012 ਵਿੱਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਪਹਿਲੇ ਬੱਚੇ ਤੈਮੂਰ ਦਾ ਜਨਮ 2016 ਵਿੱਚ ਤੇ ਦੂਜੇ ਬੇਟੇ ਜੇਹ ਦਾ ਜਨਮ 2021 ਵਿੱਚ ਹੋਇਆ ਹੈ। ਫ਼ਿਲਹਾਲ ਕਰੀਨਾ ਅਦਾਕਾਰ ਆਮਿਰ ਖ਼ਾਨ ਨਾਲ ਆ ਰਹੀ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਦੀ ਉਡੀਕ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਸੁਜੋਏ ਘੋਸ਼ ਦੀ ਨਿਰਦੇਸ਼ਨਾ ਹੇਠ ਓਟੀਟੀ ਲਈ ਇੱਕ ਵੈੱਬ ਸੀਰੀਜ਼ ਲਈ ਵੀ ਕੰਮ ਸ਼ੁਰੂ ਕਰਨ ਵਾਲੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -