ਨਵੀਂ ਦਿੱਲੀ, 21 ਜੁਲਾਈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲ ਪੁੱਛ ਪੜਤਾਲ ਕਰਨ ਤੇ ਹਰ ਕਈ ਮਾਮਲਿਆਂ ‘ਤੇ ਅੱਜ ਵੀ ਸੰਸਦ ਵਿੱਚ ਹੰਗਾਮਾ ਹੋਇਆ। ਅੱਜ ਲੋਕ ਸਭਾ ਜਿਵੇਂ ਹੀ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਦਨ ਉਠਾਅ ਦਿੱਤਾ ਗਿਆ। ਇਸ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ ਤਾਂ ਬਾਅਦ ਦੁਪਹਿਰ ਕਰੀਬ 2.20 ਵਜੇ ਲੋਕ ਸਭਾ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਹੀ ਹਾਲਤ ਰਾਜ ਸਭਾ ਦੀ ਰਹੀ। ਇਥੇ ਵਾਰ ਵਾਰ ਸਦਨ ਉਠਾਉਣਾ ਪਿਆ ਤੇ ਆਖਰ 2.40 ਵਜੇ ਸਦਨ ਸਾਰੇ ਦਿਨ ਲਈ ਉਠਾਅ ਦਿੱਤਾ ਗਿਆ।