ਰਾਂਚੀ, 23 ਜੁਲਾਈ
ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਕਿਹਾ,”ਪ੍ਰਿੰਟ ਮੀਡੀਆ (ਅਖ਼ਬਾਰਾਂ ਅਤੇ ਰਸਾਲੇ) ਅਜੇ ਵੀ ਕੁਝ ਹੱਦ ਤੱਕ ਜਵਾਬਦੇਹ ਹੈ ਪਰ ਇਲੈਕਟ੍ਰਾਨਿਕ ਮੀਡੀਆ ਦੀ ਸਿਫ਼ਰ ਜਵਾਬਦੇਹੀ ਹੈ ਕਿਉਂਕਿ ਉਹ ਜੋ ਦਿਖਾਉਂਦਾ ਹੈ, ਉਹ ਪਲਾਂ ‘ਚ ਗਾਇਬ ਹੋ ਜਾਂਦਾ ਹੈ। ਕਈ ਵਾਰ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ‘ਤੇ ਜੱਜਾਂ ਖ਼ਿਲਾਫ਼ ਪ੍ਰਚਾਰ ਕੀਤਾ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੇ ਅਪਰਾਧਾਂ ਅਤੇ ਸਮਾਜਿਕ ਤੌਰ ‘ਤੇ ਫੈਲ ਰਹੀ ਅਸ਼ਾਂਤੀ ਕਾਰਨ ਸਖ਼ਤ ਮੀਡੀਆ ਨੇਮ ਬਣਾਏ ਜਾਣ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਵਧਦੀ ਜਾ ਰਹੀ ਹੈ। ਮੀਡੀਆ ਖਾਸ ਕਰਕੇ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਨੂੰ ਉਨ੍ਹਾਂ ਜ਼ਿੰਮੇਵਾਰ ਬਣਨ ਲਈ ਆਖਿਆ।