ਨਵੀਂ ਦਿੱਲੀ, 25 ਜੁਲਾਈ
ਸੁਪਰੀਮ ਕੋਰਟ ਨੇ ਚਾਰ ਉੱਤਰ ਪੂਰਬੀ ਰਾਜਾਂ- ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ ਤੇ ਨਾਗਾਲੈਂਡ ਵਿੱਚ ਲੋਕ ਨੁਮਾਇੰਦਗੀ ਐਕਟ 1950 ਤਹਿਤ ਹੱਦਬੰਦੀ ਅਮਲ ਸ਼ੁਰੂ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ‘ਤੇ ਕੇਂਦਰ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਜਸਟਿਸ ਕੇ.ਐੱਮ.ਜੋਜ਼ੇਫ ਤੇ ਜਸਟਿਸ ਰਿਸ਼ੀਕੇਸ਼ ਰੌੲੇ ਦੇ ਬੈਂਚ ਨੇ ਕੇਂਦਰੀ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲਾ, ਮੁੱਖ ਚੋਣ ਕਮਿਸ਼ਨਰ ਤੇ ਹੋਰਨਾਂ ਨੂੰ ਹੱਦਬੰਦੀ ਮੰਗ ਕਮੇਟੀ ਦੀ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 51 ਸਾਲਾਂ ਤੋਂ ਉਪਰੋਕਤ ਚਾਰ ਰਾਜਾਂ ਵਿੱਚ ਹੱਦਬੰਦੀ ਦੀ ਮਸ਼ਕ ਨਹੀਂ ਹੋਈ। -ਪੀਟੀਆਈ