ਬਰਮਿੰਘਮ, 3 ਅਗਸਤ
ਭਾਰਤ ਦੀਆਂ ਤਮਗੇ ਦੀਆਂ ਦਾਅਵੇਦਾਰ ਮੰਨੀਆਂ ਜਾਂਦੀਆਂ ਸੀਮਾ ਪੂਨੀਆ ਅਤੇ ਨਵਜੀਤ ਕੌਰ ਢਿੱਲੋਂ ਇਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਡਿਸਕਸ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿ ਕੇ ਤਗ਼ਮਾ ਜਿੱਤਣ ਵਿੱਚ ਨਾਕਾਮ ਰਹੀਆਂ। ਰਾਸ਼ਟਰਮੰਡਲ ਖੇਡਾਂ ਵਿੱਚ ਪੰਜਵੀਂ ਵਾਰ ਹਿੱਸਾ ਲੈ ਰਹੀ ਚਾਰ ਵਾਰ ਦੀ ਤਗ਼ਮਾ ਜੇਤੂ ਸੀਮਾ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 55.92 ਮੀਟਰ ਦੀ ਦੂਰੀ ‘ਤੇ ਡਿਸਕ ਸੁੱਟੀ, ਜੋ ਉਸ ਦਾ ਸਰਵੋਤਮ ਪ੍ਰਦਰਸ਼ਨ ਸੀ। ਗੋਲਡ ਕੋਸਟ 2018 ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਉਸ ਨੇ ਆਪਣੀ ਛੇਵੀਂ ਤੇ ਆਖਰੀ ਕੋਸ਼ਿਸ਼ ਵਿੱਚ 53.51 ਮੀਟਰ ਡਿਸਕ ਸੁੱਟੀ।