ਨਵੀਂ ਦਿੱਲੀ, 26 ਅਗਸਤ
ਦੇਸ਼ ਦੀ ਇਕ ਅਹਿਮ ਏਅਰਲਾਈਨ ਦਾ ਪਾਇਲਟ ਡਰੱਗ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡੀਜੀਸੀਏ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਵਾਈ ਅਧਿਕਾਰੀਆਂ ਦੇ ਡਰੱਗ ਟੈਸਟ ਲੈਣ ਸਬੰਧੀ ਨਵੇਂ ਨਿਯਮ 31 ਜਨਵਰੀ ਤੋਂ ਲਾਗੂ ਹੋਏ ਹਨ। ਹੁਣ ਤਕ ਚਾਰ ਪਾਇਲਟ ਅਤੇ ਇਕ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਡਰੱਗ ਟੈਸਟ ਵਿੱਚ ਫੇਲ੍ਹ ਹੋ ਚੁੱਕੇ ਹਨ। ਇਹ ਟੈਸਟ ਹਵਾਈ ਜਹਾਜ਼ ਉਡਾਉਣ ਵਾਲੇ ਪਾਇਲਟਾਂ ਤੇ ਏਟੀਸੀ ਸਟਾਫ ਦੇ ਲਏ ਜਾਂਦੇ ਹਨ। ਮੌਜੂਦਾ ਕੇਸ ਵਿੱਚ ਜਿਹੜਾ ਪਾਇਲਟ ਡਰੱਗ ਟੈਸਟ ਵਿੱਚ ਫੇਲ੍ਹ ਹੋਇਆ ਹੈ ਉਸ ਦੀ ਟੈਸਟ ਰਿਪੋਰਟ 23 ਅਗਸਤ ਨੂੰ ਆਈ ਸੀ ਤੇ ਏਅਰਲਾਈਨ ਦਾ ਨਾਂ ਨਹੀਂ ਦੱਸਿਆ ਗਿਆ ਹੈ। -ਪੀਟੀਆਈ