ਸਿਲੀਗੁੜੀ, 26 ਅਗਸਤ
ਇਥੇ ਅੱਜ ਰੋਸ ਮਾਰਚ ਦੌਰਾਨ ਸੀਪੀਆਈ (ਐੱਮ) ਤੇ ਪੁਲੀਸ ਵਿਚਾਲੇ ਝੜਪ ਹੋਈ। ਸੀਪੀਆਈ ਕਾਰਕੁਨ ਅਸ਼ੋਕ ਭੱਟਾਚਾਰਿਆ ਤੇ ਸਮਨ ਪਾਠਕ ਦੀ ਅਗਵਾਈ ਹੇਠ ਮਾਰਚ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਸਿਲੀਗੁੜੀ ਮਿਉਂਸਿਪਲ ਕਾਰਪੋਰੇਸ਼ਨ ਦੇ ਦਫਤਰ ਵਿੱਚ ਦਾਖਲ ਹੋਣ ਲਈ ਪੁਲੀਸ ਵੱਲੋਂ ਲਗਾਏ ਬੈਰੀਕੇਡ ਲੰਘੇ ਤਾਂ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ। ਸੀਪੀਆਈ ਆਗੂਆਂ ਨੇ ਦੱਸਿਆ ਕਿ ਉਹ ਸਿਲੀਗੁੜੀ-ਜਲਪਾਇਗੁੜੀ ਵਿਕਾਸ ਅਥਾਰਿਟੀ ਵਿੱਚ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਰੋੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮਗਰੋਂ ਵੱਡੀ ਗਿਣਤੀ ਵਿੱਚ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਹਾਲਾਤ ‘ਤੇ ਕਾਬੂ ਪਾਇਆ। -ਪੀਟੀਆਈ