ਵਾਸ਼ਿੰਗਟਨ, 31 ਅਗਸਤ
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਯੂਕਰੇਨ ਨਾਲ ਬਿਨਾਂ ਭੜਕਾਹਟ ਅਤੇ ਵਹਿਸ਼ੀ ਜੰਗ ਛੇੜਨ ਵਾਲੇ ਰੂਸ ਨਾਲ ਫੌਜੀ ਅਭਿਆਸ ਕਰਨਾ ਕਿਸੇ ਹੋਰ ਦੇਸ਼ ਲਈ ਚਿੰਤਾਜਨਕ ਹੈ। ਵ੍ਹਾਈਟ ਹਾਊਸ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਰੂਸ ਨੇ ‘ਵੋਸਤੋਕ 2022’ ਜੰਗੀ ਮਸ਼ਕਾਂ ਦਾ ਐਲਾਨ ਕੀਤਾ ਹੈ, ਜਿਸ ‘ਚ ਭਾਰਤ, ਚੀਨ ਅਤੇ ਕਈ ਦੇਸ਼ਾਂ ਦੇ 50 ਹਜ਼ਾਰ ਤੋਂ ਵੱਧ ਸੈਨਿਕ ਹਿੱਸਾ ਲੈਣਗੇ। ਰੂਸ ਨੇ ਸੋਮਵਾਰ ਨੂੰ ਕਿਹਾ ਕਿ ਫੌਜੀ ਅਭਿਆਸ ‘ਵੋਸਤੋਕ 2022’ 1 ਤੋਂ 7 ਸਤੰਬਰ ਤੱਕ ਕੀਤਾ ਜਾਵੇਗਾ, ਜਿਸ ‘ਚ ਭਾਰਤ, ਚੀਨ ਅਤੇ ਕਈ ਦੇਸ਼ਾਂ ਦੇ 50 ਹਜ਼ਾਰ ਤੋਂ ਜ਼ਿਆਦਾ ਸੈਨਿਕ ਹਿੱਸਾ ਲੈਣਗੇ।