12.4 C
Alba Iulia
Friday, May 3, 2024

ਆਈਐਮਐਫ ਸ੍ਰੀਲੰਕਾ ਨੂੰ 2.9 ਅਰਬ ਡਾਲਰ ਦਾ ਕਰਜ਼ ਦੇਣ ਲਈ ਤਿਆਰ

Must Read


ਕੋਲੰਬੋ, 1 ਸਤੰਬਰ

ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਸ਼ੁਰੂਆਤੀ ਸਮਝੌਤੇ ਤਹਿਤ 2.9 ਅਰਬ ਡਾਲਰ ਦਾ ਕਰਜ਼ ਦੇਣ ਲਈ ਰਾਜ਼ੀ ਹੋ ਗਿਆ ਹੈ। ਆਈਐਮਐਫ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐਮਐਫ ਨੇ ਇਕ ਬਿਆਨ ਵਿੱਚ ਕਿਹਾ, ”ਆਈਐਮਐਫ ਅਤੇ ਸ੍ਰੀਲੰਕਾ ਦੇ ਅਧਿਕਾਰੀ ਸੰਕਟ ਵਿੱਚ ਘਿਰੇ ਮੁਲਕ ਦੀਆਂ ਆਰਥਿਕ ਨੀਤੀਆਂ ਨੂੰ ਹੁਲਾਰਾ ਦੇਣ ਲਈ ਸਮਝੌਤੇ ਲਈ ਸਹਿਮਤ ਹੋਏ ਹਨ। ਇਸ ਵਿਵਸਥਾ ਨਾਲ ਵਿਸਥਾਰਤ ਫੰਡ ਸਹੂਲਤ (ਈਐਫਐਫ) ਵਿਚ 48 ਮਹੀਨਿਆਂ ਦੌਰਾਨ 2.9 ਅਰਬ ਡਾਲਕ ਦਿੱਤੇ ਜਾਣਗੇ।” ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮਦਦ ਦਾ ਉਦੇਸ਼ ਸ੍ਰੀਲੰਕਾ ਵਿੱਚ ਵਿਆਪਕ ਆਰਥਿਕ ਸਥਿਰਤਾ, ਕਰਜ਼ ਸਥਿਰਤਾ ਅਤੇ ਇਸ ਦੇ ਨਾਲ ਨਾਲ ਵਿੱਤੀ ਸਥਿਰਤਾ ਕਾਇਮ ਰੱਖਣਾ ਹੈ। ਮਾਲੀ ਮਦਦ ਦੇਣ ਤੋਂ ਪਹਿਲਾਂ ਆਈਐਮਐਫ ਨੇ ਸ੍ਰੀਲੰਕਾ ਨੂੰ ਕਈ ਸੁਧਾਰਵਾਦੀ ਕਦਮ ਚੁੱਕਣ ਲਈ ਕਿਹਾ ਸੀ। –ਏਜੰਸੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -