ਕੋਟਾਯਮ (ਕੇਰਲ), 1 ਸਤੰਬਰ
ਉੱਘੀ ਸਿੱਖਿਆ ਸ਼ਾਸਤਰੀ ਅਤੇ ਸਮਾਜਿਕ ਕਾਰਕੁਨ ਮੈਰੀ ਰਾਏ ਦਾ ਅੱਜ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਰਾਏ ਦੀ ਕਾਨੂੰਨੀ ਲੜਾਈ ਨੇ ਸੀਰੀਆਈ ਈਸਾਈ ਔਰਤਾਂ ਨੂੰ ਜੱਦੀ ਜਾਇਦਾਦ ਵਿੱਚ ਬਰਾਬਰ ਦੇ ਅਧਿਕਾਰ ਦਿੱਤੇ ਸਨ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਮਰ ਸਬੰਧੀ ਬਿਮਾਰੀਆਂ ਕਾਰਨ ਸਵੇਰੇ 9.15 ਵਜੇ ਕੋਟਾਯਮ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਮੈਰੀ ਰਾਏ, ਲੇਖਕ ਅਤੇ ਮੈਨ ਬੁੱਕਰ ਪੁਰਸਕਾਰ ਜੇਤੂ ਅਰੁੰਧਤੀ ਰਾਏ ਦੀ ਮਾਂ ਤੇ ਕੋਟਾਯਮ ਦੇ ਨੇੜੇ ਮਸ਼ਹੂਰ ਪੱਲੀਕੂਡਮ ਸਕੂਲ ਦੀ ਸੰਸਥਾਪਕ ਵੀ ਸੀ।