ਮੁੰਬਈ, 3 ਸਤੰਬਰ
ਮੁੰਬਈ ਕਸਟਮ ਵਿਭਾਗ ਨੇ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤ ਵਿਚ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਘਾਨਾ ਦੇ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੇ ਇਹ ਨਸ਼ੀਲਾ ਪਦਾਰਥ 87 ਕੈਪਸੂਲਾਂ ਦੇ ਰੂਪ ਵਿੱਚ ਆਪਣੇ ਢਿੱਡ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਯਾਤਰੀ ਕੋਲੋਂ ਬਰਾਮਦ ਕੀਤੀ ਗਈ 1300 ਗ੍ਰਾਮ ਕੋਕੀਨ ਦੀ ਕੀਮਤ 13 ਕਰੋੜ ਰੁਪਏ ਹੈ। ਇਹ ਘਟਨਾ 28 ਅਗਸਤ ਦੀ ਹੈ, ਜਦੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀ ਨੂੰ ਸ਼ੱਕੀ ਹੋਣ ‘ਤੇ ਰੋਕਿਆ ਗਿਆ ਅਤੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਤਿੰਨ ਦਿਨਾਂ ਵਿੱਚ ਇਹ ਕੈਪਸੂਲ ਸਰੀਰ ਵਿੱਚੋਂ ਕੱਢੇ।