12.4 C
Alba Iulia
Saturday, May 11, 2024

ਨੀਤੂ ਨੇ ਰਿਸ਼ੀ ਕਪੂਰ ਦੇ ਜਨਮ ਦਿਨ ਮੌਕੇ ਸਾਂਝੀ ਕੀਤੀ ਪੁਰਾਣੀ ਤਸਵੀਰ

Must Read


ਮੁੰਬਈ: ਮਰਹੂਮ ਅਦਾਕਾਰ ਰਿਸ਼ੀ ਕਪੂਰ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਉਸ ਦੀ ਪਤਨੀ ਤੇ ਅਦਾਕਾਰਾ ਨੀਤੂ ਕਪੂਰ ਨੇ ਅੱਜ ਦੋਵਾਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਅਦਾਕਾਰ ਜੋੜੀ ਨੇ ਕਾਲੇ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ ਤੇ ਦੋਵੇਂ ਹੱਸਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਕਿਸੇ ਪਾਰਟੀ ਦੌਰਾਨ ਖਿੱਚੀ ਜਾਪਦੀ ਹੈ। ਇਸ ਤਸਵੀਰ ਵਿੱਚ ਜਿਥੇ ਨੀਤੂ ਕਪੂਰ ਨੇ ਇੱਕ ਰੰਗ ਬਿਰੰਗਾ ਮਫ਼ਲਰ ਗਲ ਵਿੱਚ ਪਾਇਆ ਹੋਇਆ ਹੈ, ਉਥੇ ਹੀ ਮਰਹੂਮ ਅਦਾਕਾਰ ਨੇ ਵੱਡੀਆਂ ਰੰਗੀਨ ਐਨਕਾਂ ਲਾਈਆਂ ਹੋਈਆਂ ਹਨ। ਇਸ ਤਸਵੀਰ ਵਿੱਚ ਨੀਤੂ ਕਪੂਰ ਆਪਣੇ ਪਤੀ ਦੀਆਂ ਗੱਲ੍ਹਾਂ ‘ਤੇ ਹੱਥ ਲਾਉਂਦੀ ਦਿਖਾਈ ਦੇ ਰਹੀ ਹੈ, ਜਿਸ ਨਾਲ ਉਸ ਨੇ ਲਿਖਿਆ ਹੈ, ‘ਜਨਮ ਦਿਨ ਮੁਬਾਰਕ!’ ਜ਼ਿਕਰਯੋਗ ਹੈ ਕਿ ਅਦਾਕਾਰ ਰਿਸ਼ੀ ਕਪੂਰ ਦਾ ਨਿਊਯਾਰਕ ਵਿੱਚ ਇਲਾਜ ਦੌਰਾਨ 30 ਅਪਰੈਲ 2020 ਨੂੰ ਦੇਹਾਂਤ ਹੋ ਗਿਆ ਸੀ। ਉਸ ਵੇਲੇ ਨੀਤੂ ਕਪੂਰ ਵੀ ਉਸ ਨਾਲ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -