12.4 C
Alba Iulia
Tuesday, May 7, 2024

ਕਪਿਲ ਮੇਰੀ ਹਰ ਚੀਜ਼ ’ਤੇ ਮਾੜੀ ਨਜ਼ਰ ਰੱਖਦੈ: ਅਕਸ਼ੈ ਕੁਮਾਰ

Must Read


ਮੁੰਬਈ: ਪ੍ਰਸਿੱਧ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ ਕਈ ਨਵੇਂ ਚਿਹਰਿਆਂ ਨਾਲ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਸਮੇਤ ਅਦਾਕਾਰਾ ਰਕੁਲ ਪ੍ਰੀਤ ਸਿੰਘ, ਸਰਗੁਣ ਮਹਿਤਾ, ਪ੍ਰੋਡਿਊਸਰ ਜੈਕੀ ਭਗਨਾਨੀ ਅਤੇ ਚੰਦਰਚੂੜ ਸਿੰਘ ਨਜ਼ਰ ਆਉਣਗੇ। ਇਸ ਸ਼ੋਅ ਵਿੱਚ ਸਰਗੁਣ ਤੇ ਕਪਿਲ ਮੁੜ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਸਰਗੁਣ ਸਾਲ 2016 ਵਿੱਚ ਇਸ ਸ਼ੋਅ ਵਿਚ ਨਜ਼ਰ ਆਈ ਸੀ। ਸ਼ੋਅ ਦੇ ਪ੍ਰੋਮੋ ਵਿੱਚ ਕਪਿਲ ਸ਼ਰਮਾ ਮਹਿਮਾਨਾਂ ਦਾ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ ਅਤੇ ਉਹ ਅਦਾਕਾਰ ਅਕਸ਼ੈ ਕੁਮਾਰ ਨੂੰ ਪੁੱਛਦਾ ਹੈ ਕਿ ਕੀ ਰਾਜ਼ ਹੈ ਉਹ ਹਰ ਸਾਲ ਜਵਾਨ ਹੁੰਦੇ ਜਾ ਰਹੇ ਹਨ? ਇਸ ਦੇ ਜਵਾਬ ਵਿੱਚ ਅਕਸ਼ੈ ਆਖਦਾ ਹੈ ਕਿ ਇਹ ਬੰਦਾ ਉਸ ਦੀ ਹਰ ਚੀਜ਼ ‘ਤੇ ਮਾੜੀ ਨਜ਼ਰ ਰੱਖਦਾ ਹੈ, ਕਿਉਂਕਿ ਬਾਕਸ ਆਫਿਸ ‘ਤੇ ਉਸ (ਕਪਿਲ) ਦੀ ਕੋਈ ਫ਼ਿਲਮ ਸਫ਼ਲ ਨਹੀਂ ਹੋ ਰਹੀ। ਉਪਰੰਤ ਕਪਿਲ ਸ਼ਰਮਾ ਆਪਣੇ ਪਰਿਵਾਰ ਨਾਲ ਸ਼ੋਅ ਦੇ ਨਵੇਂ ਚਿਹਰਿਆਂ ਦਾ ਤਾਅਰੁਫ਼ ਕਰਵਾਉਂਦਾ ਹੈ। ਇਸ ਦੌਰਾਨ ਕਿੱਕੂ ਸ਼ਾਰਦਾ ਦਾ ‘ਲਾਂਊਡਰੀ ਵਾਲੀ ਗੁਡੀਆ’ ਵਜੋਂ ਦਾਖ਼ਲਾ ਹੁੰਦਾ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ਆਗਾਮੀ 10 ਸਤੰਬਰ ਤੋਂ ਸੋਨੀ ਐੈੈਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੋਵੇਗਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -