ਨਵੀਂ ਦਿੱਲੀ, 6 ਸਤੰਬਰ
ਸਰਕਾਰ ਨੇ ਓਐੱਨਜੀਸੀ ਅਤੇ ਰਿਲਾਇੰਸ ਵਰਗੀਆਂ ਕੰਪਨੀਆਂ ਵੱਲੋਂ ਪੈਦਾ ਕੀਤੀ ਜਾਂਦੀ ਗੈਸ ਦੀ ਕੀਮਤ ਤੈਅ ਕਰਨ ਵਾਲੇ ਫਾਰਮੂਲੇ ਦੀ ਸਮੀਖਿਆ ਲਈ ਇੱਕ ਕਮੇਟੀ ਗਠਿਤ ਕੀਤੀ ਹੈ। ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕਰ ਕੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਕੇ. ਐੱਸ. ਪਾਰਿਖ ਦੀ ਅਗਵਾਈ ਵਿੱਚ ਇਹ ਕਮੇਟੀ ਬਣਾਈ ਹੈ, ਜੋ ਖ਼ਪਤਕਾਰਾਂ ਲਈ ਗੈਸ ਦੀ ਢੁਕਵੀਂ ਕੀਮਤ ਸਬੰਧੀ ਸੁਝਾਅ ਦੇਵੇਗੀ। ਇਸ ਕਮੇਟੀ ਵਿੱਚ ਸ਼ਹਿਰੀ ਗੈਸ ਵੰਡ ਨਾਲ ਜੁੜੀਆਂ ਨਿੱਜੀ ਕੰਪਨੀਆਂ, ਸਰਕਾਰੀ ਗੈਸ ਕੰਪਨੀਆਂ ਗੇਲ ਇੰਡੀਆ ਲਿਮਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਖਾਦ ਮੰਤਰਾਲੇ ਦਾ ਇੱਕ ਇੱਕ ਨੁਮਾਇੰਦਾ ਵੀ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ